02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਨੇ ਕੱਢਿਆ ਗੁਰਮਤਿ ਚੇਤਨਾ ਮਾਰਚ

Ad Position 21
No active advertisement
ਅਜੀਤ ਡੈਸਕ 27-12-2025
ਨਿਹਾਲ ਸਿੰਘ ਵਾਲਾ, 26 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੁਆਰਾ ਚਲਾਈ ਜਾ ਰਹੀ ਇਲਾਕੇ ਦੀ ਪੁਰਾਣੀ ਤੇ ਨਾਮਵਰ ਸਿੱਖਿਆ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਪ੍ਰਭਾਵਸ਼ਾਲੀ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ | ਇਹ ਚੇਤਨਾ ਮਾਰਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਗੁਰੂ ਜੀ ਦੇ ਪਿਆਰੇ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਗਿਆ | ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਪਿ੍ੰਸੀਪਲ ਸੰਦੀਪ ਸਿੰਘ ਵੋਹਰਾ ਦੀ ਅਗਵਾਈ ਹੇਠ ਸੰਗਤੀ ਰੂਪ 'ਚ ਗੁਰਬਾਣੀ ਦੇ ਜਾਪ ਕੀਤੇ | ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਕੱਢੇ ਗੁਰਮਤਿ ਚੇਤਨਾ ਮਾਰਚ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਗਤਕਾ ਪਾਰਟੀਆਂ ਨੇ ਸਿੱਖ ਮਾਰਸ਼ਲ ਆਰਟ ਗਤਕੇ ਦੇ ਜੌਹਰ ਦਿਖਾਏ | ਰਾਗੀ ਜਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ ਗਈ | ਪਿ੍ੰਸੀਪਲ ਸੰਦੀਪ ਸਿੰਘ ਵੋਹਰਾ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਪੋਹ ਦੇ ਸਾਕੇ ਵਿਸ਼ਵ ਦੇ ਇਤਿਹਾਸ ਦੀਆਂ ਲਾ ਮਿਸਾਲ ਕੁਰਬਾਨੀਆਂ ਦੀ ਗਵਾਹੀ ਭਰਦੇ ਹਨ | ਧਾਰਮਿਕ ਅਧਿਆਪਕ ਭਾਈ ਦਵਿੰਦਰਦੁਆਰ ਸਿੰਘ ਨੇ ਹਰ ਵਿਦਿਆਰਥੀ ਨੂੰ ਇਨ੍ਹਾਂ ਪ੍ਰੇਰਣਾਦਾਇਕ ਸ਼ਹਾਦਤਾਂ ਤੋਂ ਜਾਣੂੰ ਹੋਣ ਤੇ ਗੁਰਮਤਿ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ | ਇਤਿਹਾਸਕ ਗੁਰੂ ਘਰਾਂ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਭਾਗੀਕੇ ਨੇ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਬਾਰੇ ਰੌਸ਼ਨੀ ਪਾਈ |
Ad Position 22
No active advertisement
ਪਿਛਲੀ ਖ਼ਬਰ ਸੀ.ਐੱਮ. ਫ਼ੀਲਡ ਅਫ਼ਸਰ ਦੇ ਹੁਕਮ ਛੁੱਟੀ ਵਾਲੇ ਦਿਨ ਸਕੂਲ ਸੱਦਿਆ ਤਾਂ ਐੱਨ.ਓ.ਸੀ. ਰੱਦ ਅਗਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਕਪਤਾਨਾਂ ਤੇ ਹਾਊਸ ਕਪਤਾਨਾਂ ਨੂੰ ਕੀਤਾ ਸਨਮਾਨਿਤ
Ad Position 24
No active advertisement