02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਿੰਨੀ ਸਕੱਤਰੇਤ ਵਿਖੇ ਨਵੇਂ ਸਾਲ ਦੀ ਆਮਦ 'ਤੇ ਹੋਵੇਗਾ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 27-12-2025
ਫ਼ਰੀਦਕੋਟ, 26 ਦਸੰਬਰ (ਜਸਵੰਤ ਸਿੰਘ ਪੁਰਬਾ)-ਹਰ ਸਾਲ ਦੀ ਤਰ੍ਹਾਂ ਬੀਤੇ ਵਰ੍ਹੇ ਨੂੰ ਅਲਵਿਦਾ ਆਖਣ ਤੇ ਨਵੇਂ ਸਾਲ ਨੂੰ ਜੀ ਆਇਆਂ ਨੂੰ ਆਖਣ ਵਾਸਤੇ ਮਿੰਨੀ ਸਕੱਤਰੇਤ ਵਿਖੇ ਕੰਮ ਕਰਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਵਕੀਲਾਂ, ਕਾਨੂੰਨੋਜ਼, ਪਟਵਾਰੀਆਂ, ਟਾਈਪਿਸਟਾਂ, ਵਸੀਕਾ ਨਵੀਸਾਂ, ਅਸ਼ਟਾਮ ਫ਼ਰੋਸ਼ਾਂ, ਨਕਸ਼ਾ ਨਵੀਸਾਂ, ਫ਼ੋਟੋ ਸਟੇਟ ਮੇਕਰਾਂ ਵਲੋਂ ਧਾਰਮਿਕ ਸਮਾਗਮ ਕਰਵਾਉਣ ਲਈ ਬਣੀ ਸਰਬ ਸਾਂਝੀ ਧਾਰਮਿਕ ਕਮੇਟੀ ਮਿੰਨੀ ਸਕੱਤਰੇਤ ਫ਼ਰੀਦਕੋਟ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 30 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਤਹਿਸੀਲ ਦਫ਼ਤਰ ਫ਼ਰੀਦਕੋਟ ਵਿਖੇ ਸਵੇਰੇ 9:30 ਵਜੇ ਪ੍ਰਕਾਸ਼ ਕੀਤੇ ਜਾਣਗੇ | ਬੁੱਧਵਾਰ 31 ਦਸੰਬਰ ਨੂੰ ਸਵੇਰੇ 9:30 ਵਜੇ ਮੱਧ ਦੇ ਭੋਗ ਪਾਏ ਜਾਣਗੇ | ਤੀਸਰੇ ਦਿਨ 1 ਜਨਵਰੀ 2026 ਨੂੰ ਸ਼੍ਰੀ ਆਖੰਡ ਪਾਠ ਦਾ ਸਵੇਰੇ 9:30 ਵਜੇ ਭੋਗ ਪਾਏ ਜਾਣਗੇ | ਉਪਰੰਤ 10:00 ਵਜੇ ਤੋਂ 11:00 ਵਜੇ ਤੱਕ ਰਾਗੀ ਸਿੰਘ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ | ਉੁਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ | ਮੀਟਿੰਗ 'ਚ ਸਰਬ ਸਾਂਝੀ ਧਾਰਮਿਕ ਕਮੇਟੀ ਦੇ ਜਨਰਲ ਸਕੱਤਰ ਦਰਸ਼ਨ ਲਾਲ ਸ਼ਰਮਾ ਸੇਵਾ ਮੁਕਤ ਪ੍ਰਬੰਧ ਅਫ਼ਸਰ, ਖਜ਼ਾਨਚੀ ਬਲਦੇਵ ਸਿੰਘ ਜੰਡੋਕ, ਸਹਾਇਕ ਖਜ਼ਾਨਚੀ ਪ੍ਰਵੀਨ ਰਾਣੀ, ਦਲਵਿੰਦਰ ਸਿੰਘ ਬਰਾੜ ਸਿੱਖਿਆ ਵਿਭਾਗ, ਸੁਪਰਡੈਂਟ ਸ਼ਿੰਦਰਪਾਲ ਸਿੰਘ, ਲਖਵੀਰ ਸਿੰਘ ਐਸ.ਆਈ ਐਸ.ਐਸ.ਪੀ.ਦਫਤਰ ਫ਼ਰੀਦਕੋਟ, ਬਲਵੀਰ ਸਿੰਘ ਸੁਪਰਡੈਂਟ ਡੀ..ਸੀ. ਦਫਤਰ, ਮਨਦੀਪ ਸਿੰਘ ਮੋਰਾਂਵਾਲੀ ਵਕੀਲ ਅਤੇ ਪਰਮਜੀਤ ਕੌਰ ਭੱਟੀ ਫੋਟੋ ਸਟੇਟ ਮੇਕਰ ਮੈਂਬਰ ਹਾਜ਼ਰ ਹੋਏ | ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਦਾ ਜਾਰੀ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਪੱਕਾ 'ਚ 100 ਪ੍ਰਤੀਸ਼ਤ ਹਾਜ਼ਰੀਆਂ ਵਾਲੇ ਵਿਦਿਆਰਥੀ ਸਨਮਾਨੇ ਅਗਲੀ ਖ਼ਬਰ ਨਵੀਆਂ ਪੁਲੀਆਂ ਬਣਨ ਦੇ ਬਾਵਜੂਦ ਵੀ ਸ਼ਰਧਾਲੂਆਂ ਤੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਬਰਕਰਾਰ
Ad Position 24
No active advertisement