03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਰਕਾਰੀ ਮਿਡਲ ਸਕੂਲ ਪੱਕਾ 'ਚ 100 ਪ੍ਰਤੀਸ਼ਤ ਹਾਜ਼ਰੀਆਂ ਵਾਲੇ ਵਿਦਿਆਰਥੀ ਸਨਮਾਨੇ

Ad Position 21
No active advertisement
ਅਜੀਤ ਡੈਸਕ 27-12-2025
ਫ਼ਰੀਦਕੋਟ, 26 ਦਸੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਛੇਵੀਂ ਤੇ ਸੱਤਵੀਂ ਜਮਾਤ ਦੇ ਦਸੰਬਰ ਮਹੀਨੇ ਦੌਰਾਨ 100 ਪ੍ਰਤੀਸ਼ਤ ਹਾਜ਼ਰੀਆਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਵਲੋਂ ਸਨਮਾਨਿਤ ਕੀਤਾ | ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਸਕੂਲ ਦੇ ਐੱਸ.ਐੱਸ.ਮਾਸਟਰ ਦੀ ਪ੍ਰੇਰਣਾ ਸਦਕਾ 100 ਪ੍ਰਤੀਸ਼ਤ ਹਾਜ਼ਰੀਆਂ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਹਰ ਮਹੀਨੇ ਸਨਮਾਨਿਤ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ | ਸਾਲਾਨਾ ਪ੍ਰੀਖਿਆ 'ਚ ਕਰੀਬ 2 ਮਹੀਨੇ ਦਾ ਸਮਾਂ ਰਹਿਣ ਕਾਰਨ, ਹਰ ਰੋਜ਼ ਸਕੂਲ ਆਉਣ ਵਾਸਤੇ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜਨਵਰੀ, ਫ਼ਰਵਰੀ ਮਹੀਨਿਆਂ ਦੌਰਾਨ ਵੀ 100 ਪ੍ਰਤੀਸ਼ਤ ਹਾਜ਼ਰੀਆਂ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਠੰਢ ਦੇ ਮੱਦੇਨਜ਼ਰ ਠੰਝ ਤੋਂ ਬਚਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਸਕੂਲ ਵਿਦਿਆਰਥੀਆਂ ਨੂੰ ਸਰਦੀ ਦੀਆਂ ਛੁੱਟੀਆਂ ਦੌਰਾਨ ਸਕੂਲ ਅਧਿਆਪਕਾਂ ਵਲੋਂ ਖਾਸ ਯੋਜਨਾਬੰਦੀ ਕਰਕੇ ਛੁੱਟੀਆਂ ਦਾ ਲਾਭ ਲੈਣ ਵਾਸਤੇ ਉਤਾਸ਼ਹਿਤ ਕੀਤਾ ਗਿਆ | ਇਸ ਮੌਕੇ ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ, ਐੱਸ.ਐੱਸ. ਮਾਸਟਰ ਸੁਦੇਸ਼ ਕੁਮਾਰ, ਐੱਸ.ਐੱਸ.ਮਿਸਟ੍ਰੈਸ ਜਸਵਿੰਦਰ ਕੌਰ, ਸਾਇੰਸ ਮਿਸਟ੍ਰੈਸ ਅਰੁਣਾ, ਕੰਪਿਊਟਰ ਟੀਚਰ ਸਿਮਰਜੀਤ ਕੌਰ ਨੇ ਮਿਲ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੋਹ ਮਹੀਨੇ ਦੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਮਿੰਨੀ ਸਕੱਤਰੇਤ ਵਿਖੇ ਨਵੇਂ ਸਾਲ ਦੀ ਆਮਦ 'ਤੇ ਹੋਵੇਗਾ ਧਾਰਮਿਕ ਸਮਾਗਮ
Ad Position 24
No active advertisement