03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਈ

Ad Position 21
No active advertisement
ਅਜੀਤ ਡੈਸਕ 27-12-2025
ਬਾਘਾ ਪੁਰਾਣਾ, 26 ਦਸੰਬਰ (ਟਿੰਕੂ ਕਾਠਪਾਲ)-ਅੱਜ ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰਦੁਆਰਾ ਸਾਹਿਬ ਸ਼ਹੀਦ ਭਗਤ ਸਿੰਘ ਚੌਕ ਵਿਖੇ ਅਰਦਾਸ ਕਰਵਾਈ ਗਈ | ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਵਲੋਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਭਰੇ ਇਤਿਹਾਸ ਨੂੰ ਸੁਣਾ ਕੇ ਇਤਿਹਾਸ ਨਾਲ ਜੋੜਿਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੁੱਧ ਦਾ ਲੰਗਰ ਸੰਗਤਾਂ ਦੇ ਨਾਲ-ਨਾਲ ਰਾਹਗੀਰਾਂ ਨੂੰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਆਗੂਆਂ ਵਿਚ ਪ੍ਰਦੀਪ ਤਲਵਾੜ ਜਨਰਲ ਸਕੱਤਰ ਜ਼ਿਲ੍ਹਾ ਮੋਗਾ, ਗਗਨਦੀਪ ਲੂੰਬਾ ਪ੍ਰਧਾਨ ਯੁਵਾ ਮੋਰਚਾ, ਰਾਮ ਤੀਰਥ ਗੁੰਬਰ ਸਾਬਕਾ ਮੰਡਲ ਪ੍ਰਧਾਨ, ਜਤਿਨ ਬੱਠਲਾ, ਰਾਜ ਹੰਸ, ਭੋਲਾ ਸਿੰਗਲਾ, ਨਵਦੀਪ ਤਲਵਾੜ, ਡਾ. ਗੁਲਸ਼ਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕੇ ਦੇ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੇ ਹਨ-ਸੁੱਖਾ ਬਰਾੜ ਅਗਲੀ ਖ਼ਬਰ ਵੈਟਰਨਰੀ ਪੋਲੀ ਕਲੀਨਿਕ ਬਾਦਲ 'ਚ ਇਨਡੋਰ ਪੈਸ਼ੇਂਟ ਵਾਰਡ ਸ਼ੁਰੂ-ਡਿਪਟੀ ਡਾਇਰੈਕਟਰ
Ad Position 24
No active advertisement