ਸ੍ਰੀ ਮੁਕਤਸਰ ਸਾਹਿਬ, 26 ਦਸੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੇ ਵੱਡੇ ਭਰਾ ਰਾਜੀਵ ਕਾਲਾ ਪਠੇਲਾ (57) ਪੁੱਤਰ ਸਤਪਾਲ ਪਠੇਲਾ ਨਗਰ ਕੌਂਸਲਰ ਵਾਸੀ ਗਲੀ ਨੰਬਰ 2 ਗੁਰੂ ਤੇਗ ਬਹਾਦਰ ਇਨਕਲੇਵ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਬੀਤੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ ਸਨ | ਅੱਜ ਸਥਾਨਕ ਜਲਾਲਾਬਾਦ ਰੋਡ ਸ਼ਿਵਧਾਮ ਵਿਖੇ ਰਾਜੀਵ ਕਾਲਾ ਪਠੇਲਾ ਦਾ ਅੰਗੀਠਾ ਸੰਭਾਲਿਆ ਗਿਆ | ਅੰਗੀਠਾ ਸੰਭਾਲਣ ਦੀ ਰਸਮ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਵੱਖ-ਵੱਖ ਆਗੂ, ਸ਼ਹਿਰੀ ਤੇ ਹੋਰ ਕਾਰੋਬਾਰੀ ਸ਼ਾਮਿਲ ਹੋਏ | ਇਸ ਮੌਕੇ ਸੁਰਿੰਦਰ ਖੇੜਾ ਨੇ ਪਰਿਵਾਰ ਦੀ ਤਰਫ਼ੋਂ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਪ੍ਰਧਾਨ ਨਗਰ ਕੌਂਸਲ, ਅਰਵਿੰਦ ਪਠੇਲਾ, ਗੁਰਚਰਨ ਸਿੰਘ ਸੰਧੂ ਸਾਬਕਾ ਡੀ.ਟੀ.ਓ. ਤੇ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ, ਕੁਲਦੀਪ ਸਿੰਘ ਭੰਗੇਵਾਲਾ ਸੀਨੀਅਰ ਭਾਜਪਾ ਆਗੂ, ਰਾਜ ਕੁਮਾਰ ਮੇਲੂ ਭਟੇਜਾ ਸਾਬਕਾ ਮੰਡਲ ਪ੍ਰਧਾਨ ਤੇ ਪ੍ਰਧਾਨ ਅਰੋੜ ਵੰਸ਼ ਸਭਾ, ਰਵਿੰਦਰ ਕਟਾਰੀਆ, ਬਲਵਿੰਦਰ ਸਿੰਘ ਮਿੰਕਲ ਬਜਾਜ ਸਪੋਕਸਪਰਸਨ ਭਾਜਪਾ, ਮਲਕੀਤ ਸਿੰਘ ਪੈਂਕ ਰਿਟਾ: ਜ਼ਿਲ੍ਹਾ ਮੰਡੀ ਅਫਸਰ, ਸਤੀਸ਼ ਕੁਮਾਰ ਕਾਲਾ ਗਿਰਧਰ, ਰਾਜੇਸ਼ ਕਟਾਰੀਆ, ਸ਼ਿਵਨੰਦਨ ਬਿੱਲੂ ਕਟਾਰੀਆ, ਅਖਿਲ ਭਾਰਤੀ, ਵੇਦ ਪ੍ਰਕਾਸ਼ ਕੁੱਕੜ, ਮੰਗਤ ਰਾਮ ਕੁੱਕੜ, ਪਰਮਜੀਤ ਸਿੰਘ ਗਿੱਲ ਸੰਚਾਲਕ ਗੈਸ ਏਜੰਸੀ, ਬੰਟੀ ਖੇੜਾ, ਸੁਭਾਸ਼ ਮਿੱਡਾ, ਦੀਪਕ ਪਾਲ ਸ਼ਰਮਾ, ਸ਼ਮਿੰਦਰ ਸਿੰਘ ਸੇਖੋਂ, ਨਵੀਨ ਨਵੀ ਨੋਰਵਾਲ, ਹਨੀ ਕਾਉਣੀ, ਹਰਮੀਤ ਸਿੰਘ ਮੌੜ, ਲੋਕਪਿ੍ਆ ਸ਼ਰਮਾ, ਜਸਵਿੰਦਰ ਸਿੰਘ ਗੋਹਲਾ, ਬੰਟੀ ਇੰਦੌਰਾ ਆਦਿ ਹਾਜ਼ਰ ਸਨ | ਇਸ ਦੌਰਾਨ ਹੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਤੇ ਹੋਰ ਆਗੂਆਂ ਨੇ ਵੀ ਰਾਜੀਵ ਪਠੇਲਾ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 28 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਗਰੀਨ ਸੀ ਰਿਜ਼ੋਰਟ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ |