05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਯੰਗਰ ਸੋਸ਼ਲ ਕਲੱਬ ਵਲੋਂ ਤੀਰਥ ਧਾਮਾਂ ਦੀ ਯਾਤਰਾ ਲਈ ਵਿਨੇ ਸ਼ਰਮਾ ਵਲੋਂ 2 ਬੱਸਾਂ ਨੂੰ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 27-12-2025
ਮੋਗਾ, 26 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਦੀ ਪ੍ਰਸਿੱਧ ਧਾਰਮਿਕ ਸੰਸਥਾ ਯੰਗਰ ਸੋਸ਼ਲ ਕਲੱਬ ਮੋਗਾ ਵਲੋਂ ਤੀਰਥ ਧਾਮਾਂ ਦੀ ਯਾਤਰਾ ਲਈ 2 ਬੱਸਾਂ ਦੇ ਕਾਫ਼ਲੇ ਨੂੰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਨੇ ਹਰੀ ਝੰਡੀ ਦੇ ਕੇ ਗੀਤਾ ਭਵਨ ਚੌਕ ਤੋਂ ਰਵਾਨਾ ਕੀਤਾ | ਵਿਨੇ ਸ਼ਰਮਾ ਨੇ ਕਲੱਬ ਵਲੋਂ ਯਾਤਰਾ ਰਾਹੀਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਕੰਮ ਨੂੰ ਸ਼ਲਾਘਾ ਤੇ ਪੁੰਨ ਦਾ ਕਾਰਜ ਦੱਸਿਆ | ਸੌਰਭ ਸ਼ਰਮਾ ਨੇ ਦੱਸਿਆ ਕਿ 2 ਬੱਸਾਂ ਦੇ ਕਾਫ਼ਲੇ ਨੂੰ ਸ੍ਰੀ ਬਾਂਕੇ ਬਿਹਾਰੀ ਮੰਦਰ, ਮਾਤਾ ਵੈਸ਼ਨੋ ਮੰਦਰ, ਨਿਧੀਵਨ, ਯਮੁਨਾ ਵਿਹਾਰ, ਪ੍ਰੇਮ ਮੰਦਰ, ਇਸਕਾਨ ਟੈਂਪਲ, ਨੰਦਗਾਓ, ਬਰਸਾਣਾ, ਗੋਵਰਧਨ ਪਹਾੜ ਪਰਿਕਰਮਾ, ਕਿ੍ਸ਼ਨ ਜਨਮ ਭੂਮੀ (ਜੇਲ੍ਹ) ਦੇ ਦਰਸ਼ਨ ਕਰਵਾਏ ਜਾਣਗੇ ਜਿਸ 'ਚ ਸ਼ਰਧਾਲੂਆਂ ਦੇ ਖਾਣ-ਪੀਣ, ਰਹਿਣ-ਸਹਿਣ ਦੀ ਵਿਵਸਥਾ ਕਲੱਬ ਵਲੋਂ ਕੀਤੀ ਜਾਵੇਗੀ | ਯਾਤਰਾ 'ਚ ਜਾਣ ਵਾਲੀਆਂ ਮਹਿਲਾ ਸ਼ਰਧਾਲੂਆਂ ਤੇ ਬੱਚਿਆਂ ਦੇ ਰਹਿਣ ਦੀ ਵੱਖਰੀ ਰਹਿਣ ਦੀ ਵਿਵਸਥਾ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਤੀਰਥ ਧਾਮਾਂ ਦੀ ਯਾਤਰਾ ਲਈ ਸ਼ਰਧਾਲੂਆਂ ਵਿਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਦਾ ਹੈ | ਸੌਰਭ ਸ਼ਰਮਾ ਨੇ ਦੱਸਿਆ ਕਿ 9ਵੀਂ ਬੱਸ ਯਾਤਰਾ ਦੀਆਂ ਬੱਸਾਂ 29 ਦਸੰਬਰ ਨੂੰ ਵਾਪਸ ਮੋਗਾ ਪਹੁੰਚਣਗੀਆਂ | ਇਸ ਦੇ ਨਾਲ ਹੀ ਕਲੱਬ ਵਲੋਂ ਚਾਲੇ ਮਈਆ ਦੇ ਸਮਾਗਮ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਸੰਦੀਪ ਕੱਕੜ, ਜਗਜੀਵ ਧੀਰ, ਹੈਪੀ, ਚੇਅਰਮੈਨ ਸੌਰਭ ਸ਼ਰਮਾ, ਚਾਹਤ ਮਿੱਤਲ ਪ੍ਰਧਾਨ, ਜਤਿਨ ਬਾਂਸਲ ਖ਼ਜ਼ਾਨਚੀ, ਰਿਸ਼ੀ ਸੂਦ ਸਕੱਤਰ, ਸਚਿਨ, ਹਿਮਾਂਸ਼ੂ ਗਰਗ ਉਪ ਪ੍ਰਧਾਨ, ਸੋਹਣ ਲਾਲ, ਸੁਸ਼ਾਂਤ ਰਾਜਪੂਤ, ਵਿਨੀਤ ਗਰਗ, ਬੀਨੂ, ਵਿਸ਼ੁ ਵਰਮਾ, ਵੰਸ਼ ਸ਼ਰਮਾ, ਸ਼ਿਬੂ ਅਤੇ ਹੋਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਦੋ ਜਣਿਆਂ ਨੂੰ ਗਿ੍ਫ਼ਤਾਰ ਕਰਕੇ ਇਕ ਕਿੱਲੋ ਹੈਰੋਇਨ ਤੇ ਕਾਰ ਬਰਾਮਦ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਿਸ਼ਾਨ ਅਕੈਡਮੀ ਵਿਖੇ ਸਮਾਗਮ
Ad Position 24
No active advertisement