ਫ਼ਰੀਦਕੋਟ, 27 ਦਸੰਬਰ (ਜਸਵੰਤ ਸਿੰਘ ਪੁਰਬਾ)-ਪਿੰਡ ਖੱਚੜਾਂ ਤੋਂ ਕੋਟਕਪੂਰਾ ਵਿਖੇ 1984 'ਚ ਆਣ ਵਸੇ ਗੁਰਮੀਤ ਸਿੰਘ ਬਰਾੜ ਖੱਚੜਾਂ ਵਾਲੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ | ਬੀਤੀ 24 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਬੀੜ ਸਿੱਖਾਂ ਵਾਲਾ ਰੋਡ 'ਤੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਰਵੀ ਮੌੜ ਸਾਬਕਾ ਸਰਪੰਚ, ਜਸਪਾਲ ਸਿੰਘ ਮੌੜ ਸਾਬਕਾ ਚੇਅਰਮੈਨ, ਗੁਰਸੇਵਕ ਸਿੰਘ ਨੀਲਾ ਨਾਨਕਸਰ, ਪ੍ਰਤਾਪ ਸਿੰਘ ਨੰਗਲ, ਸੁੱਖੂ ਸੰਧੂ, ਰਾਣਾ ਮੌੜ, ਪਰਮਿੰਦਰ ਸਿੰਘ ਢਿੱਲੋ, ਹਰਬੰਸ ਸਿੰਘ ਸਾਬਕਾ ਸਰਪੰਚ, ਹੈਪੀ ਬਰਾੜ ਚੱਕ ਕਲਿਆਣ, ਬਲਦੇਵ ਸਿੰਘ, ਜਗਸੀਰ ਸਿੰਘ ਸ਼ੀਰਾ ਸ਼ਹਿਰੀ ਪ੍ਰਧਾਨ, ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਕੁਲਦੀਪ ਸਿੰਘ ਟੋਨੀ ਸਾਬਕਾ ਕੌਂਸਲਰ, ਸਵਰਨ ਸਿੰਘ ਵਿਰਦੀ, ਹੀਰਾ ਸਿੰਘ ਮਠਾੜੂ, ਰਾਜੂ ਥਾਪਰ, ਬਲਜੀਤ ਸਿੰਘ ਖੀਵਾ, ਬਾਬਾ ਮਲਕੀਤ ਦਾਸ ਜੀ, ਜਸਵਿੰਦਰ ਸਿੰਘ ਨੀਨਾ, ਜੁਗਰਾਜ ਸਿੰਘ ਜੋਗਾ, ਜਸਵੀਰ ਸਿੰਘ ਢਿੱਲੋ ਸ਼ਹਿਰੀ ਪ੍ਰਧਾਨ ਆਦਿ ਹੋਰਨਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਸਵ: ਗੁਰਮੀਤ ਸਿੰਘ ਬਰਾੜ ਦੇ ਬੇਟੇ ਪਿ੍ਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਪਰਿਵਾਰ ਵਲੋਂ ਵੱਖ-ਵੱਖ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਪਰ ਉਹ ਜ਼ਿੰਦਗੀ ਤੇ ਮੌਤ ਦੀ ਇਸ ਸੰਘਰਸ਼ਪੂਰਨ ਲੜਾਈ ਵਿਚ ਹਾਰ ਗਏ |