ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕਿ੍ਸਮਸ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 28-12-2025
ਜੈਤੋ, 27 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋਂ 'ਚ ਕਿ੍ਸਮਸ ਅਤੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਸ਼ਹਿਰ ਦੇ ਵੱਖ ਵੱਖ ਗਿਰਜਾ ਘਰਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ | ਆਈ. ਪੀ. ਸੀ. ਅਗਾਪੇ ਚਰਚ ਜੈਤੋ ਦੇ ਪਾਸਟਰ ਜਸਵੰਤ ਮਸੀਹ ਅਤੇ ਪਾਸਟਰ ਡਿਮੋਥੀ ਜੱਸ ਵਲੋਂ ਇੱਥੋਂ ਦੇ ਬਰਾੜ ਪੈਲੇਸ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਥੇ ਉਨ੍ਹਾਂ ਵਲੋਂ ਪਭੂ ਯਸੂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕਿ੍ਸਮਸ-ਦਿਵਸ ਦੇ ਵੱਡੇ ਦਿਨ ਦੀ ਸਮੂਹ ਇਸਾਈ ਭਾਈਚਾਰੇ ਨੂੰ ਵਧਾਈ ਦਿੱਤੀ | ਇਸ ਸਮਾਗਮ ਵਿਚ ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ | ਉਨ੍ਹਾਂ ਵਲੋਂ ਸਮੂਹ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਪਾਸਟਰ ਜਸਵੰਤ ਮਸੀਹ ਅਤੇ ਪਾਸਟਰ ਡਿਮੋਥੀ ਜੱਸ ਨੇ ਪਵਿੱਤਰ ਬਾਈਬਲ 'ਚੋਂ ਦੱਸਿਆ ਕਿ ਪ੍ਰਮੇਸ਼ਵਰ ਨੇ ਜਗਤ ਨਾਲ ਐਸਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਜੋ ਉਸ 'ਤੇ ਵਿਸ਼ਵਾਸ ਕਰੋ ਉਸ ਦਾ ਨਾਸ਼ ਨਾ ਹੋਵੇ ਸਗੋਂ ਉਹ ਸੰਦੀਪਕ ਜੀਵਨ ਪਾਵੀ | ਉਨ੍ਹਾਂ ਕਿਹਾ ਕਿ ਪਭੂ ਯਿਸੂ ਮਸੀਹ ਕਿਸੇ ਦਾ ਧਰਮ ਨਹੀਂ ਬਦਲਦੇ ਸਗੋਂ ਇਨਸਾਨ ਦਾ ਮਨ ਬਦਲਦੇ ਹਨ ਜਿਸ ਨਾਲ ਉਹ ਆਪਣੇ ਬੁਰੇ ਕੰਮ ਨਸ਼ੇ, ਚੋਰੀ, ਵੈਰ ਵਿਰੋਧ, ਛੱਡ ਕੇ ਇਨਸਾਨੀਅਤ ਨਾਲ ਪਿਆਰ ਕਰਨ ਵਾਲਾ ਬਣਦਾ ਹੈ | ਇਸ ਮੌਕੇ ਮਨਜੀਤ ਸਿੰਘ ਢੱਲਾ, ਪੱਤਰਕਾਰ ਸ਼ਗਨ ਕਟਾਰੀਆ, ਜਸਪ੍ਰੀਤ ਮਸੀਹ, ਅਜਮੇਰ ਮਸੀਹ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸਮਾਗਮ ਉਪਰੰਤ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੇ ਜਾਣਗੇ ਸਿਰਤੋੜ ਯਤਨ- ਢਿੱਲਵਾਂ ਅਗਲੀ ਖ਼ਬਰ ਕੈਂਸਰ ਪੀੜਤ ਗੁਰਮੀਤ ਸਿੰਘ ਬਰਾੜ ਨਹੀਂ ਰਹੇ
Ad Position 24
No active advertisement