ਮੰਡੀ ਲੱਖੇਵਾਲੀ, 27 ਦਸੰਬਰ (ਮਿਲਖ ਰਾਜ)-ਆਮ ਆਦਮੀ ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ ਅਤੇ ਚਰਨਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ 'ਆਪ' ਆਗੂ ਗੁਰਜੀਤ ਸਿੰਘ ਸਿਵੀਆ ਸਾਬਕਾ ਸਰਪੰਚ ਦੀ ਮਾਤਾ ਹਰਪਾਲ ਕੌਰ ਦੇ ਅਕਾਲ ਚਲਾਣੇ 'ਤੇ ਪਿੰਡ ਨੰਦਗੜ੍ਹ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸਰਪੰਚ ਗੁਰਜੀਤ ਸਿੰਘ, ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ ਸਿਵੀਆ ਆਦਿ ਹਾਜ਼ਰ ਸਨ |