ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅੰਗਰੇਜ਼ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Ad Position 21
No active advertisement
ਅਜੀਤ ਡੈਸਕ 28-12-2025
ਮੰਡੀ ਲੱਖੇਵਾਲੀ, 27 ਦਸੰਬਰ (ਮਿਲਖ ਰਾਜ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਕਰਨ ਸਿੰਘ ਬਰਾੜ ਦੇ ਪਿਤਾ ਅੰਗਰੇਜ਼ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਲੱਖੇਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਸਮਾਗਮ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਆਗੂ, ਰਿਸ਼ਤੇਦਾਰ, ਸੱਜਣ-ਸਨੇਹੀ, ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਸਾਬਕਾ ਪਾਰਲੀਮੈਂਟ ਮੈਂਬਰ ਜਗਮੀਤ ਸਿੰਘ ਬਰਾੜ ਨੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਨਾਲ ਦੱਸਦਿਆਂ ਆਖਿਆ ਕਿ ਸਮਾਜ ਨੂੰ ਉਨ੍ਹਾਂ ਦੀ ਘਾਟ ਸਦਾ ਰੜਕਦੀ ਰਹੇਗੀ | ਉਨ੍ਹਾਂ ਦੇ ਜਵਾਈ ਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜੀਰਾ ਨੇ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਬਾਵਾ ਹੈਨਰੀ ਜੂਨੀਅਰ ਵਿਧਾਇਕ ਜਲੰਧਰ, ਜਤਿੰਦਰ ਸਿੰਘ ਔਲਖ ਰਿਟਾ. ਏ.ਡੀ.ਜੀ.ਪੀ., ਮੁਖਵਿੰਦਰ ਸਿੰਘ ਛੀਨਾ ਰਿਟਾ. ਏ.ਡੀ.ਜੀ.ਪੀ., ਹੰਸ ਰਾਜ ਜੋਸ਼ਨ ਸਾਬਕਾ ਮੰਤਰੀ, ਨੱਥੂ ਰਾਮ ਸਾਬਕਾ ਵਿਧਾਇਕ, ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕਾ, ਜਗਬੀਰ ਬਰਾੜ ਸਾਬਕਾ ਵਿਧਾਇਕ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜਗਤਾਰ ਸਿੰਘ ਕੰਗ ਸਾਬਕਾ ਵਿਧਾਇਕ, ਪ੍ਰੋ. ਚਰਨਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਰਚਰਨ ਸਿੰਘ ਸੋਥਾ ਸਾਬਕਾ ਜ਼ਿਲ੍ਹਾ ਪ੍ਰਧਾਨ, ਭਿੰਡਰ ਸ਼ਰਮਾ, ਪਰਮਜੀਤ ਸਿੰਘ ਝੱਖੜਵਾਲਾ, ਭਾਈ ਰਾਹੁਲ ਸਿੰਘ ਸਿੱਧੂ, ਅਕਾਲੀ ਆਗੂ ਹਨੀ ਬਰਾੜ ਫ਼ੱਤਣਵਾਲਾ, ਕਰਤਾਰ ਸਿੰਘ ਕੰਗ, ਸੁਰਜੀਤ ਸਿੰਘ ਕੰਗ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰੂਪ ਸਿੰਘ ਸਿਵੀਆ ਮੈਂਬਰ ਸ਼੍ਰੋਮਣੀ ਕਮੇਟੀ, ਸੁਰਿੰਦਰ ਸਿੰਘ ਬਰਾੜ, ਗੁਰਦਿਆਲ ਸਿੰਘ ਸੰਮੇਵਾਲੀ, ਜਗਤਪਾਲ ਸਿੰਘ ਸ਼ੇਰੇਵਾਲਾ ਮਲੋਟ ਦਿਹਾਤੀ ਪ੍ਰਧਾਨ, ਜਸ਼ਨ ਬਰਾੜ ਜ਼ਿਲ੍ਹਾ ਪ੍ਰਧਾਨ 'ਆਪ', ਹਰਚਰਨ ਬਰਾੜ ਚੇਅਰਮੈਨ, ਹਰਕਿਸ਼ਨ ਸਿੰਘ ਮੱਖਣ ਸਿਵੀਆ ਨੰਦਗੜ੍ਹ, ਗੁਰਜੀਤ ਸਿੰਘ ਸਿਵੀਆ ਸਾਬਕਾ ਸਰਪੰਚ, ਰਣਜੀਤ ਸਿੰਘ ਬਰਾੜ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਐਡਵੋਕੇਟ ਜਗਪ੍ਰੀਤ ਗਿਰਧਰ, ਗੁਰਸੰਤ ਬਰਾੜ ਸਾਬਕਾ ਜ਼ਿਲ੍ਹਾ ਪ੍ਰਧਾਨ, ਚਮਕੌਰ ਸਿੰਘ ਖੋਸਾ ਸਾਬਕਾ ਚੇਅਰਮੈਨ ਆਦਿ ਆਗੂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੀਟਰਾਂ ਦੇ ਬਕਸਿਆਂ ਦੀ ਹਾਲਤ ਖ਼ਸਤਾ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਹਰਪਾਲ ਕੌਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24
No active advertisement