ਮੋਗਾ, 30 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-2 ਦੀ ਮੀਟਿੰਗ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਦੁੱਨੇਕੇ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਵਿਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿਲ 2025 ਤੇ ਬੀਜ ਬਿੱਲ 2025 ਲਿਆ ਰਹੀ ਹੈ, ਜੇਕਰ ਇਹ ਬਿੱਲ ਪਾਸ ਹੋ ਜਾਂਦੇ ਹਨ ਤਾਂ ਦੇਸ਼ ਭਰ ਦੇ ਬਿਜਲੀ ਬੋਰਡਾਂ ਨੂੰ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਵੇਚ ਦੇਵੇਗੀ ਜਿਸ ਨਾਲ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ ਅਤੇ ਬਿਜਲੀ ਨਾਲ ਸੰਬੰਧਿਤ ਸਾਰੀਆਂ ਸਬਸਿਡੀਆਂ ਖ਼ਤਮ ਹੋ ਜਾਣੀਆਂ ਹਨ ਇਸ ਤਰ੍ਹਾਂ ਹੀ ਬੀਜ ਬਿਲ ਪਾਸ ਹੋਣ ਨਾਲ ਖੇਤੀਬਾੜੀ ਨਾਲ ਸੰਬੰਧਿਤ ਖੇਤਰ ਵੀ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਹੋ ਜਾਣਗੇ ਇਸ ਤਰਾਂ ਹੀ ਸਰਕਾਰ ਨੇ ਮਜ਼ਦੂਰਾਂ ਮੁਲਾਜ਼ਮਾਂ ਨਾਲ ਸੰਬੰਧਿਤ 29 ਕਿਰਤ ਕਾਨੂੰਨਾਂ ਨੂੰ ਬਦਲ ਕੇ ਚਾਰ ਕੋਡ ਬਣਾ ਦਿੱਤੇ ਹਨ ਇਸ ਨਾਲ ਮਜ਼ਦੂਰਾਂ ਦੇ ਜਥੇਬੰਦੀਆਂ ਬਣਾਉਣ ਤੇ ਲਗਭਗ ਪਾਬੰਦੀ ਲਾ ਦਿੱਤੀ ਗਈ ਹੈ ਸਰਕਾਰ ਸਾਰੇ ਮਹਿਕਮਿਆਂ ਨੂੰ ਵੇਚਣ ਦੇ ਰਾਹ ਤੁਰੀ ਹੋਈ ਹੈ, ਇਸ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਇਨ੍ਹਾਂ ਗਲਤ ਨੀਤੀਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਦੋ ਤੇ ਤਿੰਨ ਜਨਵਰੀ ਨੂੰ ਪਿੰਡਾਂ ਵਿਚ ਮੋਟਰਸਾਈਕਲਾਂ ਤੇ ਝੰਡਾ ਮਾਰਚ ਕੀਤਾ ਜਾਵੇਗਾ ਅਤੇ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਸਾਹਮਣੇ ਮਾਰੇ ਜਾ ਰਹੇ ਧਰਨੇ ਵਿਚ ਕਿਸਾਨ ਨੌਜਵਾਨ ਅਤੇ ਭੈਣਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੀਆਂ | ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਜਸਵਿੰਦਰ ਸਿੰਘ ਛਿੰਦਾ ਘੱਲ ਕਲਾਂ, ਸੁਖਜੀਤ ਸਿੰਘ ਲੰਢੇਕੇ, ਬੰਤ ਸਿੰਘ ਦੁੱਨੇਕੇ, ਸੁਰਜੀਤ ਸਿੰਘ ਦੁੱਨੇਕੇ, ਬੇਅੰਤ ਸਿੰਘ ਵੱਡਾ ਘਰ, ਬਲਦੇਵ ਸਿੰਘ ਡਰੋਲੀ ਭਾਈ, ਬਾਬੂ ਸਿੰਘ ਡਰੋਲੀ ਭਾਈ, ਦਰਸ਼ਨ ਸਿੰਘ, ਦੁਰਲਾਭ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਗੁਰਚਰਨ ਸਿੰਘ, ਬਸੰਤ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਜਗਤਾਰ ਸਿੰਘ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ, ਰੂਪ ਸਿੰਘ, ਨਿਰਮਲ ਸਿੰਘ, ਬਰਜਿੰਦਰ ਸਿੰਘ ਸਿੰਘਾਂ ਵਾਲਾ ਆਦਿ ਸ਼ਾਮਲ ਹਨ |