28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਜੀ. ਐਸ. ਟੀ ਦੀਆਂ ਦਰਾਂ ਨੂੰ ਘਟਾਵੇ-ਪਵਨਪ੍ਰੀਤ ਸਿੰਘ

ਫ਼ਰੀਦਕੋਟ, 28 ਅਗਸਤ (ਜਸਵੰਤ ਸਿੰਘ ਪੁਰਬਾ)-ਵੱਧ ਰਹੀ ਮੰਗਿਆਈ ਨੇ ਮੱਧ ਵਰਗ ਅਤੇ ਗ਼ਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਘਰੇਲੂ ਵਸਤਾਂ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 29-08-2026
ਫ਼ਰੀਦਕੋਟ, 28 ਅਗਸਤ (ਜਸਵੰਤ ਸਿੰਘ ਪੁਰਬਾ)-ਵੱਧ ਰਹੀ ਮੰਗਿਆਈ ਨੇ ਮੱਧ ਵਰਗ ਅਤੇ ਗ਼ਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਘਰੇਲੂ ਵਸਤਾਂ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ ਮਜ਼ਦੂਰਾਂ ਦੇ ਸੀਨਅਰ ਆਗੂ ਪਵਨਪ੍ਰੀਤ ਸਿੰਘ ਨੇ ਨੱਥੇਵਾਲਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤਾਂ ਵਿਚ 25% ਤੋਂ 40% ਵਾਧਾ ਹੋਇਆ ਹੈ ਜਿੱਥੇ ਖੰਡ, ਚਾਹ ਪੱਤੀ, ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ, ਉੱਥੇ ਖਾਣ ਵਾਲੇ ਤੇਲ ਵੀ ਪਿੱਛੇ ਨਹੀਂ ਰਹੇ, ਐਲ.ਪੀ.ਜੀ ਦੇ ਸਿਲੰਡਰ ਵੀ ਮੰਗਿਆਈ ਵੱਧਣ ਕਾਰਨ ਘਰ੍ਹਾਂ ਦੇ ਸ਼ੋਅ ਪੀਸ ਬਣੇ ਪਏ ਹਨ। ਲੋਕਾਂ ਨੂੰ ਮਜ਼ਬੂਰ ਮਿੱਟੀ ਦੇ ਚੁੱਲਿਆਂ, ਲੱਕੜਾਂ ਆਦਿ ਵੱਲ ਮੁੜਨਾ ਪਿਆ ਹੈ। ਇਸੇ ਤਰ੍ਹਾਂ ਘਰ ਬਣਾਉਣਾ ਤਾਂ ਆਮ ਲੋਕਾਂ ਲਈ ਸੁਪਨਾ ਹੀ ਬਣ ਗਿਆ ਹੈ। ਜਿੱਥੇ ਇੱਟਾਂ 6000 ਤੋਂ ਛਾਲ ਮਾਰ ਕੇ 9000 ਪ੍ਰਤੀ ਹਜ਼ਾਰ ਹੋ ਗਈਆਂ ਹਨ। ਉੱਥੇ ਸੀਮੈਂਟ ਦੀ ਬੋਰੀ 430 ਰੁਪਏ ਚਲੀ ਗਈ ਹੈ। ਆਮ ਕਿਸਾਨ ਨੂੰ ਖੇਤੀ ਕਰਨੀ ਬਹੁਤ ਔਖੀ ਹੋ ਗਈ ਹੈ, ਜਿੱਥੇ ਖਾਦ ਦੇ ਰੇਟ ਵਧੇ ਹਨ ਉਥੇ ਨਦੀਨ ਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੇ ਰੇਟ ਵੀ ਬਹੁਤ ਵਧੇ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਅਤੇ ਸਿੱਖਿਆ ਵੀ 50% ਤੋਂ 80% ਮਹਿੰਗੀਆਂ ਹੋ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ ਸੰਕਟ ਵਿਚੋਂ ਕੱਢਣ ਲਈ ਸਰਕਾਰ ਜੀ.ਐਸ.ਟੀ ਦੀਆਂ ਦਰਾਂ ਨੂੰ ਘੱਟ ਕਰੇ, ਬੇਰੁਜ਼ਗਾਰਾਂ ਲਈ ਕੰਮ ਦੀ ਗਰੰਟੀ ਦੇਵੇ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਅੱਜ ਅਗਲੀ ਖ਼ਬਰ ਸਰੂਪਇੰਦਰ ਸਿੰਘ ਦੁਲੱਟ ਭਗਤੂਆਣਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਨਿਯੁਕਤ
Ad Position 24