ਮਾਊਂਟ ਲਿਟਰਾ ਜ਼ੀ ਸਕੂਲ ਨੇ ਲੋੜਵੰਦਾਂ ਨੂੰ ਕੱਪੜੇ, ਮਠਿਆਈਆਂ ਤੇ ਦੀਵੇ ਵੰਡੇ
ਫ਼ਰੀਦਕੋਟ, 5 ਨਵੰਬਰ (ਜਸਵੰਤ ਸਿੰਘ ਪੁਰਬਾ)- ਮਾਊਂਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਵਲੋਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਕੱਪੜੇ, ਟਾਫ਼ੀਆਂ, ਮਠਿਆਈਆਂ, ਫ਼ਲ ਅਤੇ ਦੀਵੇ ਵੰਡੇ। ਇਸ ਸੇਵਾ ਗਤੀਵਿਧੀ ਦੌਰਾਨ ਸਕੂਲ ਦੀ ਟੀਮ ਨੇ ਲੋੜਵੰਦਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ਅਤੇ ਝੁੱਗੀ-ਝੌਂਪੜੀਆਂ ਦਾ ਦੌਰਾ ਕੀਤਾ।
ਫ਼
ਫ਼ਰੀਦਕੋਟ ਦੇ ਇਕ ਪੈਟਰੋਲ ਪੰਪ ’ਤੇ ਮਾਊਂਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰਾਂ ਨੂੰ ਮਠਿਆਈਆਂ ਤੇ ਫ਼ਲ ਵੰਡਣ ਸਮੇਂ। ਅਜੀਤ ਤਸਵੀਰ
06-11-2026
ਫ਼ਰੀਦਕੋਟ, 5 ਨਵੰਬਰ (ਜਸਵੰਤ ਸਿੰਘ ਪੁਰਬਾ)- ਮਾਊਂਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਵਲੋਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਕੱਪੜੇ, ਟਾਫ਼ੀਆਂ, ਮਠਿਆਈਆਂ, ਫ਼ਲ ਅਤੇ ਦੀਵੇ ਵੰਡੇ। ਇਸ ਸੇਵਾ ਗਤੀਵਿਧੀ ਦੌਰਾਨ ਸਕੂਲ ਦੀ ਟੀਮ ਨੇ ਲੋੜਵੰਦਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ਅਤੇ ਝੁੱਗੀ-ਝੌਂਪੜੀਆਂ ਦਾ ਦੌਰਾ ਕੀਤਾ। ਸਕੂਲ ਦੇ ਪ੍ਰਤੀਨਿਧੀਆਂ ਨੇ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਤਿਉਹਾਰਾਂ ਦੀ ਖੁਸ਼ੀ ਵੰਡੀ। ਇਹ ਗਤੀਵਿਧੀ ਆਸ਼ੂ ਮੋਂਗਾ, ਸ਼ਰੂਤੀ ਜੈਨ ਅਤੇ ਮਨਜੋਧ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਅਤੇ ਸਕੂਲ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹਰੇਕ ਵਿਅਕਤੀ ਦਾ ਨੈਤਿਕ ਫ਼ਰਜ਼ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਦਿਆਲਤਾ, ਹਮਦਰਦੀ, ਸਮਾਨਤਾ, ਸਹਿਯੋਗ ਅਤੇ ਦੂਜਿਆਂ ਲਈ ਸਤਿਕਾਰ ਵਰਗੇ ਮਨੁੱਖੀ ਗੁਣਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਮਾਊਂਟ ਲਿਟਰਾ ਜ਼ੀ ਸਕੂਲ ਵਲੋਂ ਕੀਤਾ ਗਿਆ ਇਹ ਉਪਰਾਲਾ ਸਮਾਜ ਨੂੰ ਇਕ ਪ੍ਰੇਰਨਾਦਾਇਕ ਸੰਦੇਸ਼ ਦਿੰਦਾ ਹੈ ਕਿ ਸੱਚੀ ਰੌਸ਼ਨੀ ਸਿਰਫ਼ ਦੀਵਾ ਜਗਾਉਣ ਨਾਲ ਨਹੀਂ, ਸਗੋਂ ਲੋੜਵੰਦਾਂ ਦੇ ਜੀਵਨ ਵਿਚ ਖੁਸ਼ੀਆਂ ਲਿਆਉਣ ਨਾਲ ਫ਼ੈਲਦੀ ਹੈ। ਸਕੂਲ ਵਲੋਂ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਗਤੀਵਿਧੀ ਵਿਚ ਵਧ-ਚੜ੍ਹ ਕੇ ਭਾਗ ਲਿਆ।