05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

40 ਮੁਕਤਿਆਂ ਨੂੰ ਸਮਰਪਿਤ ਮੇਲਾ ਮਾਘੀ ਟਿਕਟ ਮੁਕਤ ਕਰਨ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਠੇਕੇ ’ਤੇ ਦਿੰਦਾ ਹੈ ਮੇਲਾ, ਠੇਕੇਦਾਰ ਲਗਾਉਂਦੇ ਹਨ ਮਨਮਰਜ਼ੀ ਦੀ ਟਿਕਟ

ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਹਰਮਹਿੰਦਰ ਪਾਲ)- ਚਾਲ੍ਹੀ ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ’ਚ ਦਾਖ਼ਲੇ ਵਾਸਤੇ ਲਾਈ ਜਾਂਦੀ ਟਿਕਟ ਆਮ ਲੋਕਾਂ ਉਪਰ ਬੇਲੋੜਾ ਬੋਝ ਹੈ, ਇਸ ਲਈ ਇਹ ਟਿਕਟ ਮੁਆਫ਼ ਕੀਤੀ ਜਾਵੇ। ਮੇਲੇ ਦੀ ਸੰਭਾਲ ਲਈ ਯਤਨਸ਼ੀਲ ਹਰਮਹਿੰਦਰ ਸਿੰਘ, ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਕੌਂਸਲਰ ਸੰਜਨਾ ਭੰਮ, ਕਰਮਜੀਤ ਭੰਮ, ਅਮਨਦੀਪ ਜੱਸਲ, ਅਵਤਾਰ ਮੁਕਸਰੀ, ਅੰਮ੍ਰਿਤਪਾਲ ਸਿੰਘ, ਕਾਮਰੇਡ ਖਰੈਤੀ ਲਾਲ, ਗੁਰਮੀਤ ਸਿੰਘ, ਗੁਰਬਿੰਦਰ ਪਾਲ, ਮਨੋਹਰ ਸਿੰਘ, ਪਿੰਦਾ ਬਰੀਵਾਲਾ, ਸੁਖਜੀਤ ਸਿੰਘ ਪੱਪੀ ਚਹਿਲ, ਪਾਲੀ ਗੁਰਪਾਲ ਹੋਰਾਂ ਨੇ ਦੱਸਿਆ ਕਿ ਮੇਲਾ ਮਾਘੀ ਬਹੁਤ ਹੀ ਧਾਰਮਿਕ ਤੇ ਇਤਿਹਾਸਕ ਮੇਲਾ ਹੈ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਦੀ ਪੁਰਾਣੀ ਜੇਲ੍ਹ ਵਾਲੀ ਜਗ੍ਹਾ, ਜਿੱਥੇ ਮੇਲਾ ਮਾਘੀ ਲਗਾਇਆ ਜਾ ਸਕਦਾ ਹੈ। 06-11-2026
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਹਰਮਹਿੰਦਰ ਪਾਲ)- ਚਾਲ੍ਹੀ ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ’ਚ ਦਾਖ਼ਲੇ ਵਾਸਤੇ ਲਾਈ ਜਾਂਦੀ ਟਿਕਟ ਆਮ ਲੋਕਾਂ ਉਪਰ ਬੇਲੋੜਾ ਬੋਝ ਹੈ, ਇਸ ਲਈ ਇਹ ਟਿਕਟ ਮੁਆਫ਼ ਕੀਤੀ ਜਾਵੇ। ਮੇਲੇ ਦੀ ਸੰਭਾਲ ਲਈ ਯਤਨਸ਼ੀਲ ਹਰਮਹਿੰਦਰ ਸਿੰਘ, ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਕੌਂਸਲਰ ਸੰਜਨਾ ਭੰਮ, ਕਰਮਜੀਤ ਭੰਮ, ਅਮਨਦੀਪ ਜੱਸਲ, ਅਵਤਾਰ ਮੁਕਸਰੀ, ਅੰਮ੍ਰਿਤਪਾਲ ਸਿੰਘ, ਕਾਮਰੇਡ ਖਰੈਤੀ ਲਾਲ, ਗੁਰਮੀਤ ਸਿੰਘ, ਗੁਰਬਿੰਦਰ ਪਾਲ, ਮਨੋਹਰ ਸਿੰਘ, ਪਿੰਦਾ ਬਰੀਵਾਲਾ, ਸੁਖਜੀਤ ਸਿੰਘ ਪੱਪੀ ਚਹਿਲ, ਪਾਲੀ ਗੁਰਪਾਲ ਹੋਰਾਂ ਨੇ ਦੱਸਿਆ ਕਿ ਮੇਲਾ ਮਾਘੀ ਬਹੁਤ ਹੀ ਧਾਰਮਿਕ ਤੇ ਇਤਿਹਾਸਕ ਮੇਲਾ ਹੈ। ਇਸ ਵਿਚ ਦੇਸ਼ ਤੇ ਵਿਦੇਸ਼ ਵਿਚੋਂ ਸੰਗਤਾਂ ਪੁੱਜਦੀਆਂ ਹਨ। ਚਾਲ੍ਹੀ ਮੁਕਤਿਆਂ ਨੂੰ ਸ਼ਰਧਾ ਸੁੰਮਨ ਭੇਟ ਕਰਨ ਤੋਂ ਬਾਅਦ ਮਨੋਰਜੰਨ ਮੇਲੇ ਵਿਚ ਵੀ ਵੱਡੀ ਗਿਣਤੀ ਲੋਕ ਜਾਂਦੇ ਹਨ। ਇਹ ਮਨੋਰੰਜਨ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਠੇਕੇ ’ਤੇ ਦਿੱਤਾ ਜਾਂਦਾ ਹੈ। ਇਸ ਲਈ ਠੇਕੇਦਾਰਾਂ ਵਲੋਂ ਮੇਲੇ ਦੀ ਚਾਰਦੀਵਾਰੀ ਕਰ ਦਿੱਤੀ ਜਾਂਦੀ ਹੈ ਅਤੇ ਦਾਖ਼ਲ ਹੋਣ ’ਤੇ ਟਿਕਟ ਲਗਾ ਦਿੱਤੀ ਜਾਂਦੀ ਹੈ। ਗ਼ਰੀਬ ਆਦਮੀ ਲਈ ਮਹਿਜ਼ ਮੇਲੇ ਅੰਦਰ ਦਾਖ਼ਲ ਹੋਣ ਵਾਸਤੇ ਟਿਕਟ ਲੈਣੀ ਬਹੁਤ ਔਖੀ ਹੁੰਦੀ ਹੈ, ਇਸ ਲਈ ਉਸ ਨੂੰ ਭਾਰੀ ਨਿਰਾਸ਼ਾ ਤੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਬਾਬਾ ਫ਼ਰੀਦ ਮੇਲੇ ਵਿਚ ਪ੍ਰਸ਼ਾਸਨ ਵਲੋਂ ਹੀ ਸਾਰੇ ਇੰਤਜ਼ਾਮ ਕੀਤੇ ਜਾਂਦੇ ਹਨ ਤੇ ਕੋਈ ਟਿਕਟ ਨਹੀਂ ਲਾਈ ਜਾਂਦੀ। ਇਸ ਤੋਂ ਇਲਾਵਾ ਦਮਦਮਾ ਸਾਹਿਬ ਦੀ ਵਿਸਾਖੀ, ਛਪਾਰ ਦਾ ਮੇਲਾ, ਸਾਕਾ ਸਰਹੰਦ ਦਾ ਮੇਲਾ, ਜਗਰਾਓਂ ਦੀ ਰੌਸ਼ਨੀ ਦਾ ਮੇਲਾ ਸਣੇ ਹੋਰ ਸਾਰੇ ਮੇਲੇ ਵੀ ਟਿਕਟ ਫ੍ਰੀ ਹੁੰਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇ ਦੀ ਬੋਲੀ ਦੇਣ ਸਮੇਂ ਹੀ ਠੇਕੇਦਾਰਾਂ ਨਾਲ ਇਹ ਸ਼ਰਤ ਰੱਖੀ ਜਾਵੇ ਕਿ ਦਾਖ਼ਲਾ ਟਿਕਟ ਫਰੀ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੇਲਾ ਮਾਘੀ ਮਲੋਟ ਰੋਡ ਉਪਰ ਪ੍ਰਾਈਵੇਟ ਜਗ੍ਹਾ ਕਿਰਾਏ ’ਤੇ ਲੈ ਕੇ ਲਗਾਇਆ ਜਾਂਦਾ ਹੈ, ਜਦੋਂ ਕਿ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਾਲੀ ਕਈ ਏਕੜ ਜਗ੍ਹਾ ਇਸ ਵੇਲੇ ਖ਼ਾਲੀ ਹੈ, ਜਿੱਥੇ ਮੇਲਾ ਲਗਾਉਣ ਨਾਲ ਮਲੋਟ ਰੋਡ ਉਪਰੋਂ ਬੋਝ ਘਟਣ ਨਾਲ ਲੋਕਾਂ ਨੂੰ ਸੁਖ ਦਾ ਸਾਹ ਮਿਲੇਗਾ। ਇਸ ਤੋਂ ਇਲਾਵਾ ਮੇਲਾ ਬਾਜ਼ਾਰ ਮਲੋਟ ਰੋਡ ’ਤੇ ਹੀ ਲੱਗ ਸਕਦਾ ਹੈ। ਇਸ ਸੰਬੰਧੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਸਕੱਤਰ ਜਗਮੋਹਨ ਸਿੰਘ ਨੇ ਟਿਕਟ ਫ੍ਰੀ ’ਤੇ ਜਗ੍ਹਾ ਬਦਲੀ ਮਾਮਲੇ ਨੂੰ ਮੇਲਾ ਮਾਘੀ ਪ੍ਰਬੰਧਾਂ ਸੰਬੰਧੀ ਹੋਣ ਵਾਲੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ 150 ਵਿਦਿਆਰਥੀਆਂ ਵਲੋਂ ਗੁਰੂ ਨਾਨਕ ਕਾਲਜ ਦਾ ਵਿਦਿਅਕ ਦੌਰਾ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ 6,49,546.77 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ- ਡਿਪਟੀ ਕਮਿਸ਼ਨਰ
Ad Position 24