ਮਲੋਟ, 2 ਸਤੰਬਰ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੰਡੀ ਹਰਜੀ ਰਾਮ ਮਲੋਟ ਦੇ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਸੰਜੀਵ ਬਾਵਾ ਨੂੰ ਸੇਵਾ ਮੁਕਤੀ ਮੌਕੇ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਪਿ੍ੰਸੀਪਲ ਬਲਜੀਤ ਸਿੰਘ ਨੇ ਸੰਜੀਵ ਬਾਵਾ ਵਲੋਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਲੈਕਚਰਾਰ ਵਰਿੰਦਰ ਬਜਾਜ ਨੇ ਕਿਹਾ ਕਿ ਸੇਵਾ ਮੁਕਤੀ ਸਮਾਪਤੀ ਨਹੀਂ, ਬਲਕਿ ਹਰੇਕ ਨੌਕਰੀਪੇਸ਼ਾ ਵਿਅਕਤੀ ਦੇ ਜੀਵਨ ਦਾ ਇਕ ਪੜਾਅ ਹੈ, ਜਿਸ ਨੂੰ ਸੰਜੀਵ ਬਾਵਾ ਨੇ ਸਫ਼ਲਤਾਪੂਰਵਕ ਨਾਲ ਕੀਤਾ ਹੈ | ਲੈਕ. ਧਰਮਵੀਰ ਵਲੋਂ ਮਾਣ ਪੱਤਰ ਪੜ੍ਹਦਿਆਂ ਸੰਜੀਵ ਬਾਵਾ ਦੇ ਸਮੁੱਚੇ ਜੀਵਨ 'ਤੇ ਚਾਨਣਾ ਪਾਇਆ ਗਿਆ | ਇਸ ਮੌਕੇ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਸੰਜੀਵ ਬਾਵਾ ਨੇ ਕਿਹਾ ਕਿ ਸਿੱਖਿਆ ਵਿਭਾਗ 'ਚ 31 ਸਾਲ ਦੀ ਸੇਵਾ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਸਕੂਲਾਂ 'ਚ ਕੰਮ ਕਰਦਿਆਂ ਬਹੁਤ ਸਾਰੇ ਤਜ਼ਰਬੇ ਹਾਸਿਲ ਕੀਤੇ ਗਏ | ਇਸ ਮੌਕੇ ਸੁਰੇਸ਼ਟਾ ਅਰੋੜਾ, ਅੰਜਲੀ ਗੁਪਤਾ, ਸਿਮਰਜੀਤ ਕੌਰ, ਰਜਨੀ ਬਾਲਾ, ਸੰਜੀਵ ਅਹੂਜਾ, ਧਰਮਵੀਰ, ਸੁਨੀਲ ਕੁਮਾਰ, ਸੁਰੇਸ਼ ਕੁਮਾਰ, ਰਾਜ ਕੁਮਾਰ, ਅਸ਼ਵਿਨ ਦੀਪ ਸਿੰਘ ਅਤੇ ਸ਼ਿੰਦਰਪਾਲ ਸਿੰਘ ਵਲੋਂ ਵੀ ਸੰਬੋਧਨ ਕੀਤਾ ਗਿਆ | ਸਕੂਲ ਸਟਾਫ਼ ਤੋਂ ਸੰਜੀਵ ਬਾਵਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |