ਮਲੋਟ, 2 ਸਤੰਬਰ (ਅਜਮੇਰ ਸਿੰਘ ਬਰਾੜ)-ਗੋਜੂ ਰਿਉ ਕਰਾਟੇ ਡੂ ਪੰਜਾਬ ਸਪੋਟਡ ਸਪੋਰਟਸ ਕਰਾਟੇ ਐਸੋਸੀਏਸ਼ਨ (ਰਜਿ.) ਮਲੋਟ ਵਲੋਂ ਚੌਥੀ ਇੰਟਰ ਸਟੇਟ ਕਰਾਟੇ ਚੈਂਪੀਅਨਸ਼ਿਪ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਕਰਵਾਈ ਗਈ, ਜਿਸ ਦੀ ਸ਼ੁਰੂਆਤ ਰਾਕੇਸ਼ ਕੁਮਾਰ ਜੈਨ ਵਾਇਸ ਪ੍ਰਧਾਨ ਕਰਾਟੇ ਐਸੋਸੀਏਸ਼ਨ ਨੇ ਕੀਤੀ | ਇਸ ਟੂਰਨਾਮੈਂਟ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 200 ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ | ਕਰਾਟੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕੇ ਇਸ ਚੈਂਪੀਅਨਸ਼ਿਪ ਵਿਚ ਫਸਟ ਟਰਾਫ਼ੀ 'ਤੇ ਪੰਜਾਬ ਦਾ ਕਬਜ਼ਾ ਰਿਹਾ, ਜਦਕਿ ਦੂਜੇ ਸਥਾਨ 'ਤੇ ਰਾਜਸਥਾਨ ਅਤੇ ਤੀਜੇ ਸਥਾਨ 'ਤੇ ਹਰਿਆਣਾ ਰਿਹਾ | ਹੁਣ ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਨੈਸ਼ਨਲ ਚੈਂਪੀਨਅਸ਼ਿਪ 'ਚ ਭਾਗ ਲੈਣਗੇ | ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਸੰਦੀਪ ਕੁਮਾਰ ਮੰਡੀ ਸੁਪਰਵਾਇਜ਼ਰ ਮਲੋਟ, ਗੌਰਵ ਮੋਂਗਾ ਮੰਡੀ ਸੁਪਰਵਾਇਜ਼ਰ ਮਲੋਟ, ਰਵਿੰਦਰ ਕੁਮਾਰ ਚੇਅਰਮੈਨ ਮੰਦਰ ਕਮੇਟੀ ਨੇ ਜੇਤੂ ਖਿਡਾਰੀਆਂ ਨੂੰ ਤਗ਼ਮੇ ਤੇ ਸਰਟੀਫ਼ਿਕੇਟ ਵੰਡੇ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਮਨਪ੍ਰੀਤਪਾਲ ਸਿੰਘ, ਚੇਤਨ ਭੂਰਾ, ਕੋਚ ਤਜਿੰਦਰ ਸਿੰਘ, ਕੰਵਰਜੀਤ ਸਿੰਘ, ਰਾਜਿੰਦਰ ਸੈਨ, ਤਾਰਾ ਸਿੰਘ, ਰਮਨ ਕੁਮਾਰ, ਗੁਰਵਿੰਦਰ ਸਿੰਘ, ਸੋਹਣ ਸਿੰਘ, ਨੀਤੂ ਰਾਣੀ, ਮਨਪ੍ਰੀਤ ਕੌਰ, ਮਧੂ ਰਾਣੀ, ਹਰਪ੍ਰੀਤ ਕੌਰ, ਸਰਗਮ, ਜਸਪ੍ਰੀਤ ਕੌਰ ਹਾਜ਼ਰ ਸਨ |