ਗਿੱਦੜਬਾਹਾ, 2 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਅੰਨਪੁਰਨਾ ਮਹਾਂਕਾਲੀ ਮੰਦਰ ਤਿਲਕ ਨਗਰ ਗਿੱਦੜਬਾਹਾ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਸੰਸਥਾਨ ਦੀ ਪ੍ਰਚਾਰਕ ਸਾਧਵੀ ਰੀਤੇਸ਼ਵਰੀ ਭਾਰਤੀ ਨੇ ਕਿਹਾ ਕਿ ਗਿੱਦੜਬਾਹਾ ਵਿਚ 16 ਤੋਂ 20 ਸਤੰਬਰ ਤੱਕ ਪੰਜ ਦਿਨਾਂ ਸ੍ਰੀ ਰਾਮ ਕਥਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਰਾਮ ਕਥਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਗ੍ਹਾ-ਜਗ੍ਹਾ 'ਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਰਾਮ ਕਥਾ ਵਿਚ ਵਿਸ਼ੇਸ਼ ਤੌਰ 'ਤੇ ਸਧਵੀ ਸ਼ਚੀ ਭਾਰਤੀ ਪਹੁੰਚ ਰਹੇ ਹਨ | ਸਾਧਵੀ ਪ੍ਰਜੀਤੀ ਭਾਰਤੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਇਕ ਆਦਰਸ਼ ਪੁੱਤਰ, ਆਦਰਸ਼ ਭਰਾ, ਆਦਰਸ਼ ਪਤੀ, ਆਦਰਸ਼ ਮਿੱਤਰ, ਆਦਰਸ਼ ਯੋਧਾ, ਆਦਰਸ਼ ਰਾਜਾ ਅਤੇ ਆਦਰਸ਼ ਪੁਰਸ਼ ਸਨ | ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਜੀ ਦੇ ਹਰ ਗੁਣ ਨੂੰ ਅਪਨਾਉਣਾ ਚਾਹੀਦਾ ਹੈ |