10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਿਮਿਟ ਕਾਲਜ ਵਿਖੇ ਆਈ.ਪੀ.ਆਰ. ਸੰਬੰਧੀ ਸੈਮੀਨਾਰ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮਲੋਟ, 2 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਿਮਿਟ ਮਲੋਟ ਵਿਖੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਇਲੈਕਟਰੋਨਿਕਸ ਕਮਿਊਨੀਕੇਸ਼ਨ ਵਿਭਾਗ ਅਤੇ ਇਨਫ਼ਰਮੇਸ਼ਨ ਟੈਕਨਾਲੋਜੀ ਵਿਭਾਗ ਵਲੋਂ ਸਾਂਝੇ ਤੌਰ 'ਤੇ ਵਿਦਿਆਰਥੀਆਂ ਅਤੇ ਫ਼ੈਕਲਟੀ ਸਟਾਫ਼ ਲਈ ਕਾਪੀਰਾਈਟ, ਟਰੇਡਮਾਰਕਿੰਗ ਤੇ ਪ੍ਰਾਪਰਟੀ ਰਾਈਟਸ ਬਾਰੇ ਸੈਮੀਨਾਰ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਵੱਖ-ਵੱਖ ਪ੍ਰਾਜੈਕਟਾਂ ਬਾਰੇ ਜਾਣਕਾਰੀ ਦੇਣ ਲਈ ਡਾ. ਰੁਚੀ ਸਿੰਗਲਾ ਜੋ ਕਿ ਚੀਫ਼ ਐਗਜੀਕਿਊਟਿਵ ਆਫ਼ਿਸਰ ਆਰ.ਏ.ਐੱਸ. ਇੰਸਟਰਕਚਰ ਕੰਪਨੀ ਮੋਹਾਲੀ ਤੋਂ ਵਿਸ਼ੇਸ਼ ਤੌਰ 'ਤੇ ਸੰਸਥਾ 'ਚ ਪਹੁੰਚੇ | ਡਾ. ਸਿੰਗਲਾ ਨੇ ਸੈਮੀਨਾਰ 'ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਕਾਪੀਰਾਈਟ, ਟਰੇਡਮਾਰਕ ਤੇ ਪੇਟੈਂਟ ਕੋਈ ਵੀ ਵਿਦਿਆਰਥੀ ਸਟਾਫ਼ ਜਾਂ ਫ਼ੈਕਲਟੀ ਮੈਂਬਰ ਕਰਵਾ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਉਨ੍ਹਾਂ ਵਲੋਂ ਬਣਾਇਆ ਗਿਆ ਪੋ੍ਰਡਕਟ ਡਿਜ਼ਾਈਨ ਉਹ ਬਿਲਕੁਲ ਦੂਜਿਆਂ ਮਾਰਕੀਟ ਵਿਚ ਚੱਲ ਰਹੇ ਉਤਪਾਦਾਂ ਤੋਂ ਵੱਖਰਾ ਹੋਣਾ ਚਾਹੀਦਾ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਟਰੇਡ ਮਾਰਕਿੰਗ ਕਾਪੀਰਾਈਟ ਤੇ ਪੇਟੈਂਟ ਨਾਲ ਸੰਬੰਧਿਤ ਸਵਾਲ ਵੀ ਪੁੱਛੇ ਗਏ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਫ਼ੈਕਲਟੀ ਮੈਂਬਰ ਵਿਦਿਆਰਥੀ ਸ਼ਾਮਿਲ ਹੋਏ | ਡਾ. ਰੁਚੀ ਸਿੰਗਲਾ ਦਾ ਸੰਸਥਾ ਵਿਚ ਪਹੁੰਚਣ 'ਤੇ ਡਾ. ਜਸਕਰਨ ਸਿੰਘ ਭੁੱਲਰ, ਡਾ. ਸੋਨੀਆ ਸ਼ਰਮਾ, ਡਾ. ਹਰਮਿੰਦਰ ਸਿੰਘ ਬਿੰਦਰਾ ਅਤੇ ਡਾ. ਦੀਪਿਕਾ ਜੈਨ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਅੰਤ ਵਿਚ ਡਾ. ਅਮਨਜੋਤ ਕੌਰ ਵਲੋਂ ਡਾ. ਰੁਚੀ ਸਿੰਗਲਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਖ਼ੱਜਲ-ਖ਼ੁਆਰੀ ਤੋਂ ਬਚਾਉਣ ਲਈ ਪਿੰਡਾਂ 'ਚ ਕੈਂਪਾਂ ਰਾਹੀਂ ਹੋਣਗੇ ਸਾਰੇ ਕੰਮ-ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਪਾਰਟੀ ਵਲੋਂ ਬਣਾਏ ਨਵੇਂ ਅਹੁਦੇਦਾਰਾਂ ਦਾ ਵਿਧਾਇਕ ਕਾਕਾ ਬਰਾੜ ਵਲੋਂ ਸਨਮਾਨ <br/>
Ad Position 24