12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਸਮੇਸ਼ ਕਾਨਵੈਂਟ ਸਕੂਲ ਭਾਣਾ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਫ਼ਰੀਦਕੋਟ, 21 ਅਕਤੂਬਰ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਦਸਮੇਸ਼ ਕਾਨਵੈਂਟ ਸਕੂਲ ਭਾਣਾ ਵਿਖੇ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਮੁੱਖ ਅਧਿਆਪਕਾ ਸੁਰਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ | ਮੁਕਾਬਲੇ 'ਚ ਸਕੂਲ ਦੇ ਪ੍ਰਾਇਮਰੀ ਤੇ ਮਿਡਲ ਦੋਵੇਂ ਵਿੰਗਾਂ ਦੇ ਬੱਚਿਆਂ ਦਾ ਹਾਊਸ ਵਾਈਜ਼ ਮੁਕਾਬਲਾ ਹੋਇਆ | ਪ੍ਰਾਇਮਰੀ ਵਿੰਗ 'ਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਮੁਕਾਬਲੇ ਨੂੰ ਰੌਚਕ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪੰਜ ਰਾਊਾਡ ਬਣਾਏ ਗਏ | ਇਸ 'ਚ ਤਕਰੀਬਨ ਹਰ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਬੱਚਿਆਂ ਨੇ ਪੂਰੇ ਭਰੋਸੇ ਨਾਲ ਆਪਣੀ ਟੀਮ ਨਾਲ ਸਲਾਹ-ਮਸ਼ਵਰਾ ਕਰਨ ਤੋਂ ਉਪਰੰਤ ਦਿੱਤੇ | ਪ੍ਰਾਇਮਰੀ ਵਿੰਗ 'ਚ ਸੇਵੀਅਰ ਹਾਊਸ ਨੇ ਪਹਿਲਾ ਅਤੇ ਰੇਡਰਜ਼ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਮਿਡਲ ਵਿੰਗ ਵਿਚ ਟਰੂਪਰਜ਼ ਹਾਊਸ ਨੇ ਪਹਿਲਾ ਤੇ ਵਰੀਅਰਜ਼ ਹਾਊਸ ਨੇ ਦੂਸਰਾ ਸਥਾਨ ਹਾਸਿਲ ਕੀਤਾ | ਮੌਕੇ 'ਤੇ ਪਹੁੰਚੇ ਸੰਸਥਾ ਦੇ ਚੇਅਰਮੈਨ ਕਰਵੀਰ ਸਿੰਘ ਧਾਲੀਵਾਲ ਨੇ ਸਕੂਲ ਦੇ ਬੱਚਿਆਂ ਦੇ ਉਤਸ਼ਾਹ ਨੂੰ ਦੇਖ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਬੱਚਿਆਂ ਨਾਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਝਾਂ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਬਿਹਤਰ ਬਣਾਉਣ ਲਈ ਸੁਚੱਜੀ ਜਾਣਕਾਰੀ ਵੀ ਪ੍ਰਦਾਨ ਕੀਤੀ | ਇਸ ਮੌਕੇ ਸਕੂਲ ਦੇ ਕੋਆਡੀਨੇਟਰਜ਼ ਮਧੂ ਬਾਲਾ, ਨਿਸ਼ਾ ਗਰੋਵਰ ਤੇ ਗੁਰਬਕਸ਼ ਕੌਰ ਅਤੇ ਸਮੂਹ ਸਟਾਫ਼ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਰਿਸ਼ੀ ਮਾਡਲ ਸਕੂਲ 'ਚ ਦੀਵਾਲੀ ਮੌਕੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ
Ad Position 24