12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬੱਧਨੀ ਕਲਾਂ, 21 ਅਕਤੂਬਰ (ਸੰਜੀਵ ਕੋਛੜ)-ਹਿੰਦੂਆਂ ਤੇ ਸਿੱਖਾਂ ਦਾ ਸਾਂਝਾਂ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਨਗਰ ਨਿਵਾਸੀਆਂ ਵਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਸਬੇ ਦੇ ਧੁਰੇ ਵਜੋਂ ਜਾਣੀ ਜਾਂਦੀ ਬੇਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਗਾਹਕਾਂ ਨੂੰ ਭਰਮਾਉਣ ਲਈ ਆਪਣੀਆਂ ਦੁਕਾਨਾਂ ਨੂੰ ਬੜੀਆਂ ਹੀ ਦਿਲ ਖਿਚਵੀਆਂ ਗਿਫ਼ਟ ਆਈਟਮਾਂ ਨਾਲ ਸਜਾਉਂਦੇ ਹੋਏ ਮਾਰਕੀਟ ਨੂੰ ਖਿੱਚ ਦਾ ਕੇਂਦਰ ਬਿੰਦੂ ਬਣਾਇਆ | ਬੇਦੀ ਮਾਰਕੀਟ ਐਸੋਸੀਏਸ਼ਨ ਨੇ ਦੀਵਾਲੀ ਦੀਆਂ ਵਧਾਈਆਂ ਅਤੇ ਜੀ ਆਇਆਂ ਨੂੰ ਵਾਲੇ ਬੈਨਰ ਲਗਾ ਕੇ ਮਾਰਕੀਟ 'ਚ ਆਉਣ ਵਾਲੇ ਗਾਹਕਾਂ ਦਾ ਭਰਵਾਂ ਸੁਆਗਤ ਕੀਤਾ | ਗਾਹਕਾਂ ਦੀ ਜ਼ਿਆਦਾਤਰ ਰੌਣਕ ਜਿੱਥੇ ਬੇਦੀ ਮਾਰਕੀਟ 'ਚ ਦੇਖਣ ਨੂੰ ਮਿਲੀ ਉੱਥੇ ਹੀ ਲੋਕਾਂ ਨੇ ਮਠਿਆਈ, ਸੁੱਕੇ ਮੇਵੇ, ਬੇਕਰੀ ਦਾ ਸਮਾਨ, ਪਟਾਕਿਆਂ, ਗਿਫ਼ਟ ਆਈਟਮਾਂ ਤੋਂ ਇਲਾਵਾ ਇਲੈਕਟ੍ਰੋਨਿਕ ਸਮਾਨ ਦੀ ਦਿਲ ਖ਼ੋਲ ਕੇ ਖ਼ਰੀਦੋ ਫ਼ਰੋਖ਼ਤ ਕੀਤੀ | ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਤੋਂ ਇਲਾਵਾ ਸ਼ਹਿਰ 'ਚ ਮੰਦਰਾਂ ਨੂੰ ਵੀ ਬਹੁਤ ਹੀ ਸੁੰਦਰ ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਗਿਆ ਸਾਰੇ ਹੀ ਧਾਰਮਿਕ ਅਸਥਾਨਾਂ 'ਚ ਸੰਗਤਾਂ ਨੇ ਜਾ ਕੇ ਜਿੱਥੇ ਹਾਜ਼ਰੀਆਂ ਭਰੀਆਂ ਉੱਥੇ ਹੀ ਦੀਵੇ ਤੇ ਮੋਮਬੱਤੀਆਂ ਜਗਾਈਆਂ | ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਾਓ ਲਈ ਅਤੇ ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਡੀ.ਐੱਸ.ਪੀ ਅਨਵਰ ਅਲੀ ਦੀ ਅਗਵਾਈ 'ਚ ਥਾਣਾ ਮੁਖੀ ਰਾਜ ਸਿੰਘ ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਭੀੜ ਭੜੱਕੇ ਵਾਲੀਆਂ ਥਾਵਾਂ, ਬਾਜ਼ਾਰਾਂ ਅਤੇ ਸ਼ਹਿਰ ਦੇ ਗਲੀਆਂ ਮੁਹੱਲਿਆਂ 'ਚ ਲਗਾਤਾਰ ਗਸ਼ਤ ਕਰਦੇ ਰਹੇ |

Ad Position 22
No active advertisement
ਪਿਛਲੀ ਖ਼ਬਰ ਰਜਿੰਦਰਾ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਅਧਿਆਪਕਾਂ ਨੂੰ ਤੋਹਫ਼ੇ ਵੰਡੇ ਅਗਲੀ ਖ਼ਬਰ ਦਸਮੇਸ਼ ਕਾਨਵੈਂਟ ਸਕੂਲ ਭਾਣਾ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24