12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦਿਵਯ ਦੀਵਾਲੀ ਮਨਾਈ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਮਲੋਟ, 21 ਅਕਤੂਬਰ (ਪਾਟਿਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਡੱਬਵਾਲੀ ਮਲਕੋ ਸਥਿਤ ਆਸ਼ਰਮ ਵਿਚ ਦਿਵਯ ਦੀਵਾਲੀ ਨੂੰ ਵੱਡੇ ਉਤਸ਼ਾਹ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਆਸ਼ਰਮ ਦੇ ਪਰਿਸਰ ਨੂੰ ਫ਼ੁੱਲਾਂ ਤੋਂ ਬਣੇ ਕੁਦਰਤੀ ਰੰਗਾਂ ਤੇ ਰੀਸਾਈਕਲ ਕੀਤੀਆਂ ਚੀਜ਼ਾਂ ਨਾਲ ਬਣੀ ਰੰਗੋਲੀ ਨਾਲ ਸਜਾਇਆ ਗਿਆ | ਆਸ਼ਰਮ ਨੂੰ 9500 ਮਿੱਟੀ ਦੇ ਦੀਵਿਆਂ ਨਾਲ ਰੋਸ਼ਨ ਕੀਤਾ ਗਿਆ | ਸੰਸਥਾਨ ਦੇ ਸਵਾਮੀ ਗਿਆਨੇਸ਼ ਆਨੰਦ ਨੇ ਕਿਹਾ ਕਿ ਦੀਵਾਲੀ ਉਹ ਤਿਉਹਾਰ ਹੈ, ਜੋ ਭਗਵਾਨ ਰਾਮ ਜੀ ਦੇ ਅਯੋਧਿਆ ਵਾਪਸੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦ ਅਯੋਧਿਆ ਵਾਸੀਆਂ ਨੇ ਦੀਵੇ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ | ਪਰ ਅੱਜ ਦੀਵਾਲੀ ਪਟਾਕਿਆਂ, ਸ਼ੋਰ ਤੇ ਵਾਤਾਵਰਣ ਪ੍ਰਦੂਸ਼ਣ ਦੀ ਪਛਾਣ ਬਣ ਗਈ ਹੈ | ਸਾਡੇ ਦੇਸ਼ ਦੇ ਕਈ ਰਾਜਾਂ ਵਿਚ ਵਾਯੂ ਗੁਣਵੱਤਾ ਸੂਚਕਾਂਕ ਹਰ ਰੋਜ਼ ਖ਼ਰਾਬ ਹੋ ਰਿਹਾ ਹੈ ਅਤੇ ਦੀਵਾਲੀ ਦੇ ਸਮੇਂ ਇਹ ਆਪਣੇ ਚਰਮ 'ਤੇ ਪਹੁੰਚ ਜਾਂਦਾ ਹੈ | ਇਹ ਖ਼ਰਾਬ ਹਵਾਈ ਗੁਣਵੱਤਾ ਸਾਹ ਦੀਆਂ ਬਿਮਾਰੀਆਂ ਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਕਈ ਕਦਮ ਚੁੱਕਣੇ ਪੈਂਦੇ ਹਨ | ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਹਰੀ ਦੀਵਾਲੀ ਦੀ ਪਹਿਲ ਲੋਕਾਂ ਨੂੰ ਕੁਦਰਤ ਨਾਲ ਮੇਲ-ਜੋਲ ਵਾਲਾ ਅਤੇ ਸਥਾਈ ਤਰੀਕੇ ਨਾਲ ਤਿਉਹਾਰ ਮਨਾਉਣ ਵੱਲ ਪ੍ਰੇਰਿਤ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਵੈਂਸ਼ਨ ਦਿਵਸ 'ਤੇ ਜਾਗਰੂਕਤਾ ਬੈਨਰ ਜਾਰੀ ਅਗਲੀ ਖ਼ਬਰ ਬਾਬਾ ਖੇਤਰਪਾਲ ਮੰਦਰ ਕਮੇਟੀ ਦਾ ਕੀਤਾ ਵਿਸਥਾਰ • ਨਿਤਿਨ ਕੁਮਾਰ ਚੇਅਰਮੈਨ ਤੇ ਰਵੀ ਖੁਰਾਣਾ ਉੱਪ ਪ੍ਰਧਾਨ ਬਣੇ
Ad Position 24