ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਹਰਮਹਿੰਦਰ ਪਾਲ)-ਗਲੋਬਲ ਆਇਉਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਵੈਂਸ਼ਨ ਦਿਵਸ ਦੇ ਸੰਬੰਧ ਵਿਚ ਦਫ਼ਤਰ ਸਿਵਲ ਸਰਜਨ ਵਿਖੇ ਡਾ. ਜਗਦੀਪ ਚਾਵਲਾ ਸਿਵਲ ਸਰਜਨ ਵਲੋਂ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ | ਇਸ ਮੌਕੇ ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਸਾਡੇ ਸਰੀਰ ਨੂੰ ਥਾਇਰਡ ਹਾਰਮੋਨ ਬਣਾਉਣ ਲਈ ਆਇਉਡੀਨ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਖ਼ੁਰਾਕ ਵਿਚੋਂ ਹੀ ਲਿਆ ਜਾ ਸਕਦਾ ਹੈ | ਸਾਡੀ ਰੋਜ਼ਾਨਾ ਦੀ ਖ਼ੁਰਾਕ ਵਿਚ ਆਇਉਡੀਨ ਦੀ ਕਮੀ ਹੋਣ ਕਾਰਨ ਸਰੀਰ ਨੂੰ ਲੋੜੀਂਦੀ ਆਇਉਡੀਨ ਦੀ ਮਾਤਰਾ ਨਹੀਂ ਮਿਲ ਪਾਉਂਦੀ, ਜਿਸ ਕਾਰਨ ਗਰਭਵਤੀ ਔਰਤਾਂ ਦੇ ਬੱਚਿਆਂ ਵਿਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ | ਮਨੁੱਖੀ ਸਰੀਰ ਨੂੰ ਖਾਣੇ ਵਿਚ ਸੂਈ ਦੇ ਨੱਕੇ ਜਿੰਨੀ ਆਇਉਡੀਨ ਦੀ ਰੋਜ਼ਾਨਾ ਜਰੂਰਤ ਹੁੰਦੀ ਹੈ | ਉਨ੍ਹਾ ਸਿਹਤ ਵਿਭਾਗ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਾਨਾ ਜੀਵਨ ਵਿਚ ਆਇਉਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ | ਇਸ ਮੌਕੇ ਡਾ. ਸਰਬਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਹਰਕੀਰਤਨ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਰੁਪਿੰਦਰ ਕੌਰ ਸੁਪਰਡੈਂਟ, ਭਗਵਾਨ ਦਾਸ, ਲਾਲ ਚੰਦ ਜ਼ਿਲ੍ਹਾ ਹੈਲਥ ਇੰਸਪੈਕਟਰ, ਗੁਰਤੇਜ ਸਿੰਘ ਅੰਕੜਾ ਸਹਾਇਕ, ਭੁਪਿੰਦਰ ਸਿੰਘ ਸਟੈਨੋ, ਪਰਮਜੀਤ ਕੌਰ, ਗੁਰਵਿੰਦਰ ਸਿੰਘ ਹਾਜ਼ਰ ਸਨ |