ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸੇਵਾ ਮੁਕਤ ਪਿ੍ੰਸੀਪਲ ਬਲਜੀਤ ਸਿੰਘ ਗਿੱਲ (ਖੁੜੰਜ) ਦੀ ਧਰਮਪਤਨੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗਿੱਲ ਤੇ ਹਰਪ੍ਰੀਤ ਸਿੰਘ ਗਿੱਲ (ਪਬਲਿਕ ਹੈਲਥ) ਦੇ ਮਾਤਾ ਸਰਦਾਰਨੀ ਜਸਵਿੰਦਰ ਕੌਰ ਗਿੱਲ (72) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ, ਬੀਬੀ ਅੰਮਿ੍ਤਾ ਕੌਰ ਵੜਿੰਗ ਧਰਮਪਤਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ, ਹਰਚਰਨ ਸਿੰਘ ਸੋਥਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਦਵਿੰਦਰ ਸਿੰਘ ਬੱਬਲ ਸਾਬਕਾ ਚੇਅਰਮੈਨ, ਰਣਧੀਰ ਸਿੰਘ ਧੀਰਾ ਖੁੱਡੀਆਂ, ਭਿੰਦਰ ਸ਼ਰਮਾ ਮੈਂਬਰ ਪੰਜਾਬ ਕਾਂਗਰਸ, ਬਾਵਾ ਗੁਰਿੰਦਰ ਸਿੰਘ ਕੋਕੀ ਸਾਬਕਾ ਪ੍ਰਧਾਨ, ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਪ੍ਰਧਾਨ ਨਗਰ ਕੌਂਸਲ, ਸ਼ਰਨਜੀਤ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ, ਸਿਮਰਜੀਤ ਸਿੰਘ ਭੀਨਾ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਬੰਸ ਗਰੀਬ ਸੀਨੀਅਰ ਕਾਂਗਰਸੀ ਆਗੂ, ਜਗਤਪਾਲ ਸਿੰਘ ਸ਼ੇਰੇਵਾਲਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ ਮਲੋਟ, ਜਸਪਾਲ ਮੋਂਗਾ ਜ਼ਿਲ੍ਹਾ ਸਿੱਖਿਆ ਅਫ਼ਸਰ, ਦੀਦਾਰ ਸਿੰਘ ਬਰਾੜ, ਅਸ਼ਵਨੀ ਸ਼ਰਮਾ, ਦਰਸ਼ਨ ਲਾਲ ਗਰੋਵਰ ਜ਼ਿਲ੍ਹਾ ਚੇਅਰਮੈਨ ਵਪਾਰ ਸੈੱਲ ਕਾਂਗਰਸ, ਹਰਦੀਪ ਸਿੰਘ ਸੱਕਾਂਵਾਲੀ, ਰਾਜਬੀਰ ਸਿੰਘ ਬਿੱਟਾ ਗਿੱਲ ਕੌਂਸਲਰ, ਗੋਬਿੰਦ ਸਿੰਘ ਦਾਬੜਾ, ਤੇਜਿੰਦਰ ਬੱਬੂ ਬਾਂਸਲ, ਜਗਦੀਪ ਸਿੰਘ ਹਨੀ ਸੰਧੂ, ਸੁਸ਼ੀਲ ਕੁਮਾਰ ਹੈਪੀ ਗਰਗ, ਜਸਵੰਤ ਸਿੰਘ ਬਰਾੜ ਭਾਗਸਰ, ਦੀਪ ਬਰਾੜ ਨੰਬਰਦਾਰ, ਕਰਮਜੀਤ ਸਿੰਘ ਕੰਮਾ, ਜਗਤਾਰ ਸਿੰਘ ਪੱਪੀ ਬਰਾੜ, ਮਹੰਤ ਕਸ਼ਮੀਰ ਸਿੰਘ ਡੇਰਾ ਭਾਈ ਮਸਤਾਨ ਸਿੰਘ, ਮਲਕੀਤ ਸਿੰਘ ਭੁੱਲਰ ਪ੍ਰਧਾਨ ਯੂਥ ਕਾਂਗਰਸ, ਹਰਪਾਲ ਸਿੰਘ ਸੰਧੂ ਕਾਨਿਆਂਵਾਲੀ, ਨਰਿੰਦਰ ਸਿੰਘ ਪੋਪਾ ਉਦੇਕਰਨ, ਨਵਨੀਤ ਸ਼ਰਮਾ, ਜਸਵਿੰਦਰ ਸਿੰਘ ਰਿੰਕੂ ਕਮਰਾ, ਦਿਲਪ੍ਰੀਤ ਸਿੰਘ ਬਰੀਵਾਲਾ ਆਦਿ ਆਗੂਆਂ ਨੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ |