14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਤਿਸੰਗ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਹਰਮਹਿੰਦਰ ਪਾਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਨਜ਼ਦੀਕ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਧਵੀ ਮਨਦੀਪ ਭਾਰਤੀ ਨੇ ਕਿਹਾ ਕਿ ਇਨਸਾਨ ਦੀ ਇਹ ਆਦਤ ਪੁਰਾਣੀ ਹੈ ਕਿ ਜੋ ਇਸ ਦੇ ਨਾਲ ਜੈਸਾ ਵਿਵਹਾਰ ਕਰਦਾ ਹੈ, ਇਹ ਉਸ ਦਾ ਵੈਸਾ ਹੀ ਜਵਾਬ ਦਿੰਦਾ ਹੈ | ਹਾਲਾਤ ਤਾਂ ਕਦੇ-ਕਦੇ ਇੱਥੋਂ ਤੱਕ ਵੀ ਬਣ ਜਾਂਦੇ ਹਨ ਕਿ ਇਨਸਾਨ ਆਪਣੇ ਨਾਲ ਭਲਾ ਕਰਨ ਵਾਲੇ ਦਾ ਵੀ ਬੁਰਾ ਕਰ ਜਾਂਦਾ ਹੈ | ਪਰ ਇਨਸਾਨੀਅਤ ਦਾ ਨਿਯਮ ਤਾਂ ਇਹ ਹੈ ਕਿ ਜੇਕਰ ਸਾਡੇ ਨਾਲ ਕੋਈ ਬੁਰਾ ਵੀ ਕਰਦਾ ਹੈ ਤਾਂ ਉਸ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ | ਇਨਸਾਨ ਦਾ ਸੁਭਾਅ ਪਾਣੀ ਦੀ ਤਰ੍ਹਾਂ ਪਰਉਪਕਾਰੀ ਹੋਣਾ ਚਾਹੀਦਾ ਹੈ | ਸਮਾਗਮ 'ਚ ਸਾਧਵੀ ਰੁਪਿੰਦਰ ਭਾਰਤੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ 2 ਜਣੇ ਕਾਬੂ, ਪਰਚਾ ਦਰਜ ਅਗਲੀ ਖ਼ਬਰ ਰਾਜਦੀਪ ਰਾਜੂ ਗੁਪਤਾ ਨਮਿਤ ਸ਼ਰਧਾਂਜਲੀ ਸਮਾਗਮ
Ad Position 24