13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਿਜਲੀ ਕਟੌਤੀ ਤੋਂ ਤੰਗ ਕਿਸਾਨਾਂ ਦਾ ਫਿਰ ਸੜਕ ’ਤੇ ਹੱਲਾ ਮੰਡੀ ਕਲਾਂ ਵਿਖੇ ਰਾਮਪੁਰਾ - ਦਮਦਮਾ ਰੋਡ ਜਾਮ

ਬਾਲਿਆਂਵਾਲੀ, 13 ਸਤੰਬਰ (ਕੁਲਦੀਪ ਮਤਵਾਲਾ)- ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਪੂਰੀ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਅੱਜ ਫਿਰ ਮੰਡੀ ਕਲਾਂ ਵਿਖੇ ਪੀਰਖਾਨੇ ਨੇੜੇ ਰਾਮਪੁਰਾ-ਦਮਦਮਾ ਸਾਹਿਬ ਮੁੱਖ ਮਾਰਗ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੱਦੇ ’ਤੇ ਇਹ ਇੱਕ ਹਫ਼ਤੇ ਵਿਚ ਦੂਜਾ ਧਰਨਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਾਲਿਆਂਵਾਲੀ, 13 ਸਤੰਬਰ (ਕੁਲਦੀਪ ਮਤਵਾਲਾ)- ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਪੂਰੀ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਅੱਜ ਫਿਰ ਮੰਡੀ ਕਲਾਂ ਵਿਖੇ ਪੀਰਖਾਨੇ ਨੇੜੇ ਰਾਮਪੁਰਾ-ਦਮਦਮਾ ਸਾਹਿਬ ਮੁੱਖ ਮਾਰਗ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੱਦੇ ’ਤੇ ਇਹ ਇੱਕ ਹਫ਼ਤੇ ਵਿਚ ਦੂਜਾ ਧਰਨਾ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਬਾਜਾ ਸਿੰਘ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸੇ ਫੀਡਰ ’ਤੇ ਦੋ ਘੰਟੇ ਤੇ ਕਿਸੇ ’ਤੇ ਚਾਰ ਘੰਟੇ ਬਿਜਲੀ ਦੇ ਕੇ ਸਰਕਾਰ ਡੰਗ ਸਾਰ ਰਹੀ ਹੈ, ਜਦਕਿ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਕਿਸਾਨਾਂ ਨੂੰ ਰਾਤ ਨੂੰ ਪਾਣੀ ਨਹੀਂ ਲਾਉਣਾ ਪਵੇਗਾ। ਅੱਜ ਕਿਸਾਨ ਤੇਲ ਫੂਕ-ਫੂਕ ਕੇ ਫ਼ਸਲਾਂ ਪਾਲਣ ਲਈ ਮਜਬੂਰ ਹੈ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਬਲਰਾਜ ਸਿੰਘ ਨੇ ਕਿਹਾ ਕਿ ਜਿੰਨ੍ਹਾਂ ਚਿਰ ਅਸੀਂ ਇਕੱਠੇ ਹਾਂ, ਫ਼ਸਲਾਂ ਬਚਾ ਲਵਾਂਗੇ, ਨਹੀਂ ਤਾਂ ਸਾਨੂੰ ਸੜਕਾਂ ’ਤੇ ਹੀ ਰਹਿਣਾ ਪਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੁਸ਼ਕਿਲ ਫਿਰ ਆਈ ਤਾਂ ਸੜਕ ’ਤੇ ਆਉਣ ਤੋਂ ਗੁਰੇਜ਼ ਨਹੀਂ ਕਰਾਂਗੇ। ਬਾਅਦ ਵਿਚ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ 8 ਘੰਟੇ ਨਿਰਵਿਘਨ ਸਪਲਾਈ ਅਤੇ ਕਟੌਤੀ ਦੀ ਭਰਪਾਈ ਇੱਕ-ਇੱਕ ਘੰਟਾ ਵਧਾ ਕੇ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਬਲਰਾਜ ਸਿੰਘ, ਦੀਪੂ ਸਿੰਘ ਮੰਡੀ ਕਲਾਂ, ਉੱਜਲ ਸਿੰਘ, ਹਰਪ੍ਰੀਤ ਸਿੰਘ, ਸੁਖਣਾ, ਬੂਸਰ, ਪਾਲਾ, ਦਰਸ਼ਨ ਸਿੰਘ, ਕਾਲਾ, ਸੁਖਚੈਨ ਸਿੰਘ, ਪਿੰਡ ਪ੍ਰਧਾਨ ਗੁਰਚਰਨ ਸਿੰਘ ਭੂੰਦੜ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਵਿਰੋਧ ’ਚ ਮਹਿਕਮੇ ਦੇ ਦਫ਼ਤਰਾਂ ਅੱਗੇ ਧਰਨੇ ਅੱਜ ਅਗਲੀ ਖ਼ਬਰ ਪੰਜਾਬ ’ਚ ਅਮਨ ਕਾਨੂੰਨ ਦੀ ਹਾਲਤ ਅਤਿ ਨਾਜ਼ੁਕ ਦੌਰ ’ਚ- ਜੀਤਮਹਿੰਦਰ ਸਿੰਘ ਸਿੱਧੂ
Ad Position 24