14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੇਲਾ ਬਾਬਾ ਮਾਨਦਾਸ ਜੀ ਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਯਾਦ 'ਚ ਕਬੱਡੀ ਕੱਪ 10 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਫ਼ਰੀਦਕੋਟ, 7 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਮੇਲਾ ਬਾਬਾ ਮਾਨਦਾਸ ਜੀ ਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਯਾਦ 'ਚ ਸ਼ਾਨਦਾਰ ਕਬੱਡੀ ਕੱਪ ਪਿੰਡ ਢੁੱਡੀ ਵਿਖੇ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਡਾ. ਰਾਜਪਾਲ ਸਿੰਘ ਸੰਘਾ ਨੇ ਦੱਸਿਆ ਕਿ ਮੇਲਾ ਬਾਬਾ ਮਾਨਦਾਸ ਜੀ ਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਯਾਦ 'ਚ ਸ਼ਾਨਦਾਰ ਕਬੱਡੀ ਕੱਪ ਪਿੰਡ ਢੁੱਡੀ ਵਿਖੇ ਮਿਤੀ 10 ਤੇ 11 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦਾ ਉਦਘਾਟਨ 10 ਦਸੰਬਰ ਨੂੰ ਡਾ. ਪ੍ਰਗਿਆ ਜੈਨ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਕਰਨਗੇ | ਸਮਾਗਮ ਦੀ ਪ੍ਰਧਾਨਗੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੇ ਬੀਰਦਵਿੰਦਰ ਸਿੰਘ ਸਿੰਘ ਐਡਵੋਕੇਟ ਸੰਧਵਾਂ ਕਰਨਗੇ | ਇਨਾਮ ਵੰਡਣ ਦੀ ਰਸਮ ਅਮੋਲਕ ਸਿੰਘ ਐਮ.ਐਲ .ਏ ਜੈਤੋਂ ਅਦਾ ਕਰਨਗੇ | ਉਨ੍ਹਾਂ ਦੱਸਿਆ ਕਿ 11 ਦਸੰਬਰ ਨੂੰ ਮੁੱਖ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸ਼ਾਮਿਲ ਹੋਣਗੇ | ਸਮਾਗਮ ਦੀ ਪ੍ਰਧਾਨਗੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਕਰਨਗੇ | ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ 1,00,000 ਰੁਪਏ ਤੇ ਦੂਜਾ ਇਨਾਮ 75,000 ਰੁਪਏ ਦਿੱਤਾ ਜਾਵੇਗਾ | ਕਬੱਡੀ 65 ਕਿਲੋਂ 'ਚ ਪਹਿਲਾ ਇਨਾਮ 7100 ਰੁਪਏ ਤੇ ਦੂਜਾ ਇਨਾਮ 6100 ਰੁਪਏ ਦਿੱਤਾ ਜਾਵੇਗਾ | ਕਬੱਡੀ 57 ਕਿਲੋਂ 'ਚ ਪਹਿਲਾ ਇਨਾਮ 5100 ਰੁਪਏ ਤੇ ਦੂਜਾ ਇਨਾਮ 4100 ਰੁਪਏ ਦਿੱਤਾ ਜਾਵੇਗਾ | ਕਬੱਡੀ 45 ਕਿਲੋਂ 'ਚ ਪਹਿਲਾ ਇਨਾਮ 4100 ਰੁਪਏ ਤੇ 3100 ਰੁਪਏ ਦਿੱਤਾ ਜਾਵੇਗਾ | ਇਸ ਮੌਕੇ ਛਿੰਦਾ ਕਟਾਰੀਆ, ਕੁਲਵੰਤ ਸਿੰਘ ਸੰਘਾ, ਸਰਬਜੀਤ ਸਿੰਘ ਸੰਘਾ, ਜਗਰੂਪ ਸਿੰਘ ਬਰਾੜ, ਗੁਰਜੰਟ ਸਿੰਘ, ਜੱਗਾ ਢੁੱਡੀ, ਜਗਰੂਪ ਸਿੰਘ ਯੋਧਾ, ਗੁਰਪ੍ਰੀਤ ਸਿੰਘ ਗੱਨੂੰ, ਬਲਜੀਤ ਸਿੰਘ ਸੰਘਾ, ਹਰਜੀਤ ਸਿੰਘ, ਭਗਵਾਨ ਸਿੰਘ ਮਨੇਸ, ਡਾ. ਕੁਲਦੀਪ ਸਿੰਘ ਬਰਾੜ, ਰੇਸ਼ਮ ਸਿੰਘ ਗਿੱਲ, ਕੁਲਦੀਪ ਸਿੰਘ ਮਨੇਸ, ਬਲਜੀਤ ਸਿੰਘ ਔਜਲਾ, ਕਰਨ ਸੰਘਾ, ਲਾਡੀ ਢੁੱਡੀ, ਗੱਗੂ ਬਰਾੜ, ਮਨਜੀਤ ਸਿੰਘ ਸੰਘਾ, ਰਣਜੀਤ ਸਿੰਘ ਸੰਘਾ, ਬੂਟਾ ਸਿੰਘ ਬਰਾੜ, ਜਗਤਾਰ ਸਿੰਘ ਜਗਦੀਪ ਸਿੰਘ ਤੇ ਸੁਮਿਤ ਜੈਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਨੀਅਨ ਵਲੋਂ 17 ਨੂੰ ਕੋਟਕਪੂਰਾ ਵਿਖੇ ਪੈਨਸ਼ਨਰ ਦਿਵਸ ਮਨਾਉਣ ਦਾ ਫ਼ੈਸਲਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਧਰਨਾ 20ਵੇਂ ਦਿਨ 'ਚ ਸ਼ਾਮਿਲ
Ad Position 24