ਜੈਤੋ, 23 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ (ਰਾਖਵਾਂ) ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਪਾਰਟੀ ਹਾਈਕਮਾਨ ਅੱਗੇ ਇਕਜੁੱਟ ਹੋ ਕੇ ਮੰਗ ਰੱਖੀ ਗਈ ਹੈ ਕਿ ਹਲਕੇ ਦੀ ਸਿਆਸੀ ਵਾਗਡੋਰ ਸਾਬਕਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਮੁਹੰਮਦ ਸਦੀਕ ਪਰਿਵਾਰ ਨੂੰ ਸੌਂਪੀ ਜਾਵੇ | ਕਾਂਗਰਸੀ ਵਰਕਰ ਪ੍ਰਭਜੀਤ ਸਿੰਘ ਬਲਾਕ ਪ੍ਰਧਾਨ ਜੈਤੋ, ਰਾਜਦੀਪ ਸਿੰਘ ਔਲਖ, ਹਰਭਗਵਾਨ ਸਿੰਘ ਬਰਾੜ ਕਰੀਰਵਾਲੀ, ਪ੍ਰੇਮਪਾਲ ਸਿੰਘ ਗੁਰੂਸਰ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਸੁਖਪਾਲ ਸਿੰਘ ਬਰਾੜ ਕੋਠੇ ਜੈਤੋ, ਗੁਰਦੀਪ ਸਿੰਘ ਕੋਠੇ ਹਵਾਨਾ, ਗੁਰਮੀਤ ਸਿੰਘ ਕੋਠੇ ਹਵਾਨਾ, ਪਿੰਦਰ ਸਿੰਘ ਸਾਬਕਾ ਸਰਪੰਚ ਰੋਮਾਣਾ ਅਜੀਤ ਸਿੰਘ, ਸੰਦੀਪ ਸਿੰਘ ਰੋਮਾਣਾ, ਪ੍ਰਦੀਪ ਸ਼ਰਮਾ, ਦਰਸ਼ਨ ਸਿੰਘ ਫ਼ੌਜੀ ਢਿੱਲਵਾਂ ਕਲਾਂ, ਰੇਸ਼ਮ ਕੱਕੜ ਪੰਜਗਰਾਈਾ, ਉਧਮ ਸਿੰਘ ਔਲਖ, ਬੂਟਾ ਸਿੰਘ ਔਲਖ ਰਾਮੇਆਣਾ, ਰਾਮ ਸਿੰਘ ਸਾਬਕਾ ਸਰਪੰਚ ਸਰਪੰਚ ਪੰਜਗਰਾਈਾ ਕਲਾਂ, ਗਮਦੂਰ ਸਿੰਘ ਪੰਜਗਰਾਈਾ, ਕੀਪਾ ਸਿੰਘ ਬਰਾੜ, ਐਡਵੋਕੇਟ ਮਦਨ ਬਾਂਸਲ, ਬਹਾਦਰ ਸਿੰਘ ਚੈਨਾ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕਰਦਿਆਂ ਕਿਹਾ ਕਿ ਸਦੀਕ ਪਰਿਵਾਰ ਦਾ ਹਲਕੇ ਦੀ ਰਾਜਨੀਤੀ, ਵਿਕਾਸ ਅਤੇ ਸੰਗਠਨ ਦੀ ਮਜ਼ਬੂਤੀ ਵਿਚ ਲੰਮੇ ਸਮੇਂ ਤੋਂ ਯੋਗਦਾਨ ਰਿਹਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਹਲਕੇ ਵਿਚ ਵਿਕਾਸ ਕਾਰਜਾਂ ਲਈ ਉਨ੍ਹਾਂ ਦੀ ਭੂਮਿਕਾ ਨੂੰ ਲੋਕ ਅਜੇ ਵੀ ਯਾਦ ਕਰਦੇ ਹਨ | ਵਰਕਰਾਂ ਦਾ ਦਾਅਵਾ ਹੈ ਕਿ ਸਦੀਕ ਪਰਿਵਾਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਮੁੜ ਹਲਕੇ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਸਕਦੀ ਹੈ | ਇਸ ਮੌਕੇ ਕੁਝ ਵਰਕਰਾਂ ਨੇ ਪਾਰਟੀ ਹਾਈ ਕਮਾਨ ਨੂੰ ਅਪੀਲ ਕੀਤੀ ਕਿ ਫ਼ੈਸਲਾ ਕਰਦੇ ਸਮੇਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿਚ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਸਿਰਫ਼ ਸਰਵੇਖਣਾਂ ਜਾਂ ਅੰਦਾਜ਼ਿਆਂ ਦੀ ਥਾਂ ਵਰਕਰਾਂ ਦੀ ਰਾਏ ਅਤੇ ਲੋਕਾਂ ਦੀ ਨਬਜ਼ ਨੂੰ ਸਮਝਣਾ ਜ਼ਰੂਰੀ ਹੈ | ਹਲਕੇ ਦੇ ਬਹੁਤੇ ਵਰਕਰ ਸਦੀਕ ਪਰਿਵਾਰ ਦੇ ਹੱਕ ਵਿਚ ਹਨ ਅਤੇ ਇਹ ਗੱਲ ਪਾਰਟੀ ਲਈ ਸਕਾਰਾਤਮਕ ਸੰਕੇਤ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲੋਕਾਂ 'ਚ ਹਰਮਨ ਪਿਆਰੇ ਆਗੂ ਨੂੰ ਵਾਗਡੋਰ ਦਿੱਤੀ ਜਾਵੇ |