10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਫ਼ਰੀਦਕੋਟ ਸ਼ਹਿਰ ਬਣਿਆ ਕੂੜੇ ਦਾ ਢੇਰ, ਸਫ਼ਾਈ ਪ੍ਰਬੰਧਾਂ ਦੀ ਨਿਕਲੀ ਫੂਕ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025

ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 28 ਦਸੰਬਰ- ਫ਼ਰੀਦਕੋਟ 'ਚ ਇਸ ਵਕਤ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ | ਜਿੱਥੇ ਤੁਹਾਨੂੰ ਥਾਂ ਥਾਂ ਕੂੜੇ ਦੇ ਢੇਰ ਦਿਖਾਈ ਦੇਣਗੇ | ਇੱਥੋਂ ਤੱਕ ਕਿ ਸ਼ਹਿਰ ਦੇ ਅੰਦਰ ਬਣੇ ਕੂੜਾ ਡੰਪ ਬੁਰੇ ਤਰੀਕੇ ਨਾਲ ਕੂੜੇ ਦੇ ਢੇਰਾਂ ਨਾਲ ਲੱਦੇ ਦਿਖਾਈ ਦੇਣਗੇ, ਜਿੱਥੇ ਪਿਛਲੇ ਪੰਜ ਦਿਨਾਂ ਤੋਂ ਨਾ ਤਾਂ ਕੂੜਾ ਚੱਕਿਆ ਜਾ ਰਿਹਾ ਹੈ ਤੇ ਨਾ ਹੀ ਕੋਈ ਸਫ਼ਾਈ ਦੀ ਵਿਵਸਥਾ ਕੀਤੀ ਜਾ ਰਹੀ ਹੈ | ਇੱਥੋਂ ਤੱਕ ਕਿ ਨਗਰ ਕੌਂਸਲ ਦੇ ਸਫ਼ਾਈ ਕਰਮੀ ਜਿਹੜੇ ਘਰਾਂ 'ਚੋਂ ਕੂੜਾ ਇਕੱਠਾ ਕਰਦੇ ਸਨ, ਉਹ ਵੀ ਪਿਛਲੇ ਪੰਜ ਦਿਨਾਂ ਤੋਂ ਨਹੀਂ ਪਹੁੰਚ ਰਹੇ | ਫ਼ਰੀਦਕੋਟ ਦੀ ਨਗਰ ਕੌਂਸਲ ਸਿਆਸਤ ਦੀ ਭੇਟ ਚੜ ਰਹੀ ਹੈ ਜਾਂ ਇਸ ਨੂੰ ਜਾਣ ਬੁਝ ਕੇ ਸਿਆਸਤ ਦੇ ਚੱਲਦਿਆਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਭ ਸਵਾਲਾਂ ਦੇ ਜਵਾਬ ਲੈਣ ਲਈ ਲੋਕਾਂ ਤੱਕ ਪਹੁੰਚ ਕੀਤੀ | ਜਿੱਥੇ ਲੋਕ ਇਨ੍ਹਾਂ ਕੂੜੇ ਦੇ ਢੇਰਾਂ ਤੋਂ ਇੰਨੇ ਕੁ ਜ਼ਿਆਦਾ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਜਿਊਣਾ ਦੁਬਰ ਹੋ ਚੁੱਕਾ ਹੈ | ਇਥੋਂ ਤੱਕ ਕਿ ਕਾਰੋਬਾਰ ਦੇ ਹਬ ਮੰਨੇ ਜਾਂਦੇ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਕੂੜੇ ਦੇ ਢੇਰ, ਗੰਦਗੀ ਤੇ ਬਦਬੂ ਲੋਕਾਂ ਦਾ ਜਿਊਣਾ ਹਰਾਮ ਕਰ ਰਹੇ ਹਨ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲੀ ਵੱਡੀ ਗਲਤੀ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਅੰਦਰ ਕੂੜੇ ਦੇ ਡੰਪ ਬਣਾਏ ਗਏ ਹਨ ਜੋ ਕਿ ਸਰਾਸਰ ਗ਼ਲਤ ਹਨ ਤੇ ਦੂਜੇ ਪਾਸੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਕੂੜੇ ਦੇ ਡੰਪਾਂ 'ਤੇ ਲੱਗ ਰਹੇ ਕੂੜੇ ਦੇ ਢੇਰਾਂ ਨੂੰ ਨਹੀਂ ਚੱਕਿਆ ਜਾ ਰਿਹਾ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ | ਇਥੋਂ ਤੱਕ ਕਿ ਉਨ੍ਹਾਂ ਨੂੰ ਆਪਣਾ ਕਾਰੋਬਾਰ ਕਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ | ਦੂਜੇ ਪਾਸੇ ਸੀਵਰੇਜ ਦੀ ਵੀ ਸਫ਼ਾਈ ਨਾ ਹੋਣ ਦੇ ਚੱਲਦਿਆਂ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਆਮ ਦਿਖਾਈ ਦਿੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਜਲਦ ਤੋਂ ਜਲਦ ਸਫ਼ਾਈ ਕਰਮੀਆਂ ਦੁਆਰਾ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਚੁਕਾਇਆ ਜਾਵੇ ਤੇ ਸਫ਼ਾਈ ਵਿਵਸਥਾ ਨੂੰ ਠੀਕ ਕੀਤਾ ਜਾਵੇ | ਉਧਰ ਦੂਜੇ ਪਾਸੇ ਜਦ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਿੱਧੇ ਸਪੱਸ਼ਟ ਸ਼ਬਦਾਂ 'ਚ ਆਪਣੇ ਹੱਥ ਖੜ੍ਹੇ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਵੱਸੋਂ ਬਾਹਰ ਹੋ ਚੁੱਕਾ ਹੈ ਕਿਉਂਕਿ ਵਾਰ-ਵਾਰ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਨ ਦੇ ਬਾਵਜੂਦ ਨਗਰ ਕੌਂਸਲ ਨੂੰ ਕਿਸੇ ਕਿਸਮ ਦਾ ਕੋਈ ਫ਼ੰਡ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਨਗਰ ਕੌਂਸਲ ਦੀਆਂ ਗੱਡੀਆਂ 'ਚ ਤੇਲ ਪਵਾਉਣ ਤੱਕ ਦੇ ਪੈਸੇ ਨਹੀਂ ਤੇ ਨਾ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਬਚੇ ਹਨ | ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਰਸੂਖ ਦੇ ਚੱਲਦੇ ਲੰਬੇ ਸਮੇਂ ਤੋਂ ਉਧਾਰ ਚੁੱਕ ਕੇ ਕਮੇਟੀ ਦਾ ਕਾਰੋਬਾਰ ਚਲਾ ਰਹੇ ਹਨ ਪਰ ਹੁਣ ਉਸ ਨੂੰ ਲੈ ਕੇ ਵੀ ਹੱਥ ਖੜ੍ਹੇ ਹਨ ਕਿਉਂਕਿ ਦੁਕਾਨਦਾਰ ਤੇ ਪੈਟਰੋਲ ਪੰਪ ਮਾਲਕਾਂ ਨੇ ਉਨ੍ਹਾਂ ਨੂੰ ਉਧਾਰ ਦੇਣ ਤੋਂ ਮਨਾ ਕਰ ਦਿੱਤਾ | ਦੂਜੇ ਪਾਸੇ ਠੇਕੇਦਾਰਾਂ ਵਲੋਂ ਵੀ ਏਕਾ ਕਰਕੇ ਆਪਣੇ ਪਿਛਲੇ ਭੁਗਤਾਨ ਦੀ ਮੰਗ ਕਰਕੇ ਕੰਮ ਰੋਕ ਦਿੱਤੇ ਹਨ ਤੇ ਉਨ੍ਹਾਂ ਵਲੋਂ ਵੀ ਕਿਹਾ ਜਾ ਰਿਹਾ ਕਿ ਜਿੰਨ੍ਹੀ ਦੇਰ ਉਨ੍ਹਾਂ ਦੇ ਪਿਛਲੇ ਬਕਾਏ ਨਹੀਂ ਦਿੱਤੇ ਜਾਂਦੇ, ਉਹ ਨਵਾਂ ਕੰਮ ਨਹੀਂ ਕਰਨਗੇ | ਇਹ ਸਭ ਪਿੱਛੇ ਉਨ੍ਹਾਂ ਵਜ੍ਹਾ ਦੱਸੀ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹਨ ਜਦਕਿ ਸੱਤਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦੇ ਚੱਲਦੇ ਜਾਣਬੁੱਝ ਕੇ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣਾ ਅਹੁਦਾ ਵੀ ਛੱਡਣ ਨੂੰ ਤਿਆਰ ਹਨ ਜੇਕਰ ਸ਼ਹਿਰ ਦਾ ਸੁਧਾਰ ਹੁੰਦਾ ਤਾਂ ਉਸ ਨੂੰ ਪਹਿਲ ਦੇ ਅਧਾਰ 'ਤੇ ਕਰਨਾ ਚਾਹੀਦਾ ਹੈ ਪਰ ਨਾ ਤਾਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਵਲੋਂ ਕੋਈ ਪੱਲਾ ਫ਼ੜਿਆ ਜਾ ਰਿਹਾ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਨੂੰ ਲੈ ਕੇ ਕੋਈ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ | ਜਿਸ ਦੇ ਚੱਲਦੇ ਸ਼ਹਿਰ ਦੀ ਹਾਲਤ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਾੜੀ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਨੀਤਕ ਪਾਰਟੀਆਂ ਵਲੋਂ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਹਲਕੇ ਦੇ ਵੱਖ-ਵੱਖ ਸਮਾਗਮਾਂ 'ਚ ਕੀਤੀ ਸ਼ਿਰਕਤ
Ad Position 24