10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

7 ਸਤੰਬਰ ਤੋਂ ਭੇਦ ਭਰੀ ਹਾਲਤ 'ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਓਵਰਡੋਜ ਨਾਲ ਮੌਤ ਦਾ ਸ਼ੱਕ

ਗੁਰੂਸਰ ਸੁਧਾਰ (ਜਗਰਾਉਂ), 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) ਪਿੱਛਲੀ 7 ਸਤੰਬਰ ਤੋਂ ਭੇਦ ਭਰੀ ਹਾਲਤ ਵਿਚ ਲਾਪਤਾ ਹੋਏ ਪਿੰਡ ਘੁਮਾਣ ਨਿਵਾਸੀ ਨੌਜਵਾਨ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਗੁਰੂਸਰ ਸੁਧਾਰ (ਜਗਰਾਉਂ), 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) ਪਿੱਛਲੀ 7 ਸਤੰਬਰ ਤੋਂ ਭੇਦ ਭਰੀ ਹਾਲਤ ਵਿਚ ਲਾਪਤਾ ਹੋਏ ਪਿੰਡ ਘੁਮਾਣ ਨਿਵਾਸੀ ਨੌਜਵਾਨ ਮਨਪ੍ਰੀਤ ਸਿੰਘ (25 ਸਾਲ ਪੁੱਤਰ ਜਗਦੇਵ ਸਿੰਘ) ਦੀ ਲਾਸ਼ ਅੱਜ ਸਥਾਨਕ ਕਸਬੇ ਦੀ ਅਬੋਹਰ ਬਰਾਂਚ ਨਹਿਰ ਕਿਨਾਰੇ ਸਥਿਤ ਸ਼ਿਵ ਮੰਦਿਰ ਦੀ ਕੰਧ ਓਹਲਿਓਂ ਝਾੜੀਆਂ ਵਿਚੋਂ ਮਿਲੀ ਹੈ। ਮ੍ਰਿਤਕ ਮਨਪ੍ਰੀਤ ਸਿੰਘ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਦੀ ਫਾਰਮੇਸੀ ਵਿਚ ਕੰਮ ਕਰਦਾ ਸੀ। ਉਸ ਦੀ ਲਾਸ਼ ਕੋਲੋਂ ਮਿਲੀਆਂ ਸਰਿੰਜਾਂ ਨੇ ਇਹ ਸ਼ੱਕ ਗਹਿਰਾ ਕਰ ਦਿੱਤਾ ਹੈ ਕਿ ਨਸ਼ੇ ਦੀ ਓਵਰਡੋਜ ਨਾਲ ਉਸ ਦੀ ਮੌਤ ਹੋਈ ਹੈ। ਦੋ ਵਿਆਹੀਆਂ ਭੈਣਾਂ ਦੇ ਇਕਲੌਤੇ ਭਰਾ ਮਨਪ੍ਰੀਤ ਸਿੰਘ ਜੋ ਕਿ ਅਜੇ ਕੁਆਰਾ ਸੀ ਦੀ ਲਾਸ਼ ਕੋਲ ਉਸ ਦਾ ਬੈਗ ਅਤੇ ਮੋਬਾਈਲ ਫੋਨ ਵੀ ਮਿਲਿਆ। ਥਾਣਾ ਸੁਧਾਰ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਸਬ ਇੰਸਪੈਕਟਰ ਕੁਲਵਿੰਦਰ ਸਿੰਘ ਦੱਸਿਆ ਲਾਸ਼ ਗਲਣੀ ਸੜਨੀ ਸ਼ੁਰੂ ਹੋ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨਾਂ ਨੂੰ ਵੱਖ-ਵੱਖ ਕਾਰਜਾਂ ਲਈ ਦਿੱਤੀਆਂ ਜ਼ਿੰਮੇਵਾਰੀਆਂ ਅਗਲੀ ਖ਼ਬਰ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸਖੋਵਾਲ ਦੇ ਡੇਰਿਆਂ ’ਤੇ ਰਹਿੰਦੇ ਵਿਅਕਤੀ ਦਾ ਕਤਲ
Ad Position 24