ਫਿਰੋਜ਼ਪੁਰ, 28 ਦਸੰਬਰ(ਸੁਖਵਿੰਦਰ ਸਿੰਘ)-ਸ਼ਹੀਦੀ ਦਿਹਾੜਿਆਂ ਦੀ ਯਾਦ ਨੂੰ ਸਮਰਪਿਤ ਬੰਗੜ ਸੁਪਰਸਪੈਸ਼ਲਿਟੀ ਹਸਪਤਾਲ ਵਲੋਂ 21 ਦਸੰਬਰ ਤੋਂ ਸ਼ੁਰੂ ਕੀਤੇ ਗਏ ਗੁਰਬਾਣੀ ਦੇ ਜਾਪ ਭਾਰੀ ਸ਼ਰਧਾ ਭਾਵਨਾ, ਉਤਸ਼ਾਹ ਅਤੇ ਸਤਿਕਾਰ ਨਾਲ ਸੰਪੂਰਨ ਹੋ ਗਏ | ਹਫ਼ਤਾ ਭਾਰ ਚੱਲੇ ਇਸ ਧਾਰਮਿਕ ਸਮਾਗਮ ਦੌਰਾਨ ਹਰ ਰੋਜ਼ ਹਸਪਤਾਲ ਦੇ ਵਿਚ ਗੁਰਬਾਣੀ ਦਾ ਪਾਠ 'ਤੇ ਜਾਪ ਕੀਤਾ ਗਿਆ | ਇਸ ਮੌਕੇ ਹਸਪਤਾਲ ਪ੍ਰਬੰਧਨ ਵਲੋਂ ਗੁਰੂ ਕੇ ਲੰਗਰ ਵੀ ਲਗਾਏ ਗਏ ਜਿਸ ਵਿਚ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਕਰਮਚਾਰੀਆਂ ਨੇ ਹਾਜ਼ਰੀ ਭਰੀ | ਸੇਵਾਦਾਰਾਂ ਵਲੋਂ ਪੂਰੀ ਨਿਸ਼ਕਾਮ ਸੇਵਾ ਭਾਵਨਾ ਨਾਲ ਲੰਗਰ ਵਰਤਾਇਆ ਗਿਆ | ਬੰਗੜ ਹਸਪਤਾਲ ਦੇ ਐਮ.ਡੀ ਬਲਜੀਤ ਕੌਰ ਬੰਗੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦੀ ਦਿਹਾੜਿਆਂ ਦੇ ਮੌਕੇ ਗੁਰਬਾਣੀ ਦੇ ਜਾਪ ਕਰਵਾਏ ਗਏ ਤਾਂ ਜੋ ਗੁਰੂ ਸਾਹਿਬਾਨ ਦੀ ਸ਼ਹਾਦਤ ਖ਼ਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਪੇ੍ਰਰਨਾ ਲੈ ਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਫੈਲਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖ ਨੂੰ ਸੱਚਾਈ, ਸੇਵਾ ਅਤੇ ਸਿਮਰਨ ਦੇ ਮਾਰਗ 'ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ | ਅੰਤ ਵਿਚ ਸੰਗਤ ਵਲੋਂ ਸਰਬੱਤ ਦੇ ਭਲੇ ਦੇਸ਼ ਵਿਚ ਅਮਨ ਸ਼ਾਂਤੀ ਅਤੇ ਬਿਮਾਰਾਂ ਦੀ ਤੰਦਰੁਸਤੀ ਲਈ ਵਿਸ਼ੇਸ਼ ਅਰਦਾਸ ਕੀਤੀ ਗਈ | ਹਸਪਤਾਲ ਪ੍ਰਬੰਧਨ ਅਤੇ ਸਟਾਫ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਵੀ ਅਜਿਹੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ | ਇਸ ਮੌਕੇ ਸਤਪਾਲ ਸਿੰਘ ਨਾਗਪਾਲ, ਵਿਕਾਸ ਕੁਮਾਰ, ਸਰਬਜੀਤ ਸਿੰਘ ਹੈਪੀ, ਡਾ. ਸਾਕਿਬ ਹੈਦਰ, ਡਾ. ਸਮੀਤਪਾਲ ਬੁੱਟਰ, ਡਾ. ਨਵੀਨ ਸ਼ਰਮਾ, ਪਰਮਿੰਦਰ ਕੌਰ, ਨਿਸ਼ਾਨ ਸਿੰਘ ਅਰਮਾਨਪੁਰਾ, ਜੋਬਨਜੀਤ ਸਿੰਘ ਧਾਲੀਵਾਲ, ਡਾ. ਕੁਲਬੀਰ ਸਿੰਘ ਧੀਰਾ ਪੱਤਰਾ, ਦਲਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ, ਵਿਕੀ, ਪ੍ਰੀਤ ਸਿੰਘ, ਬਿੱਟੂ, ਵਰਿੰਦਰ ਸਿੰਘ, ਗੁਰਪ੍ਰੀਤ ਕੌਰ, ਵਰਿੰਦਰ ਸਿੰਘ, ਰਾਣਾ, ਸੁਖਪਾਲ ਕੌਰ, ਰਾਧਾ, ਨਵਦੀਪ ਸਿੰਘ, ਜਰਨੈਲ ਸਿੰਘ, ਵਿਸ਼ਾਲ ਗਿੱਲ, ਪਵਨ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |