30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਫੈਡਰੇਸ਼ਨ (ਮਹਿਤਾ) ਵਲੋਂ ਘੱਲੂਘਾਰਾ ਦਿਵਸ 'ਤੇ ਦਮਦਮੀ ਟਕਸਾਲ ਮੁਖੀ ਦੇ ਫ਼ੈਸਲੇ ਦਾ ਸਮਰਥਨ <br/>

Ad Position 21
No active advertisement
ਅਜੀਤ ਡੈਸਕ 02-06-2025

ਅੰਮਿ੍ਤਸਰ, 1 ਜੂਨ (ਜਸਵੰਤ ਸਿੰਘ ਜੱਸ)-ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਲਖਬੀਰ ਸਿੰਘ ਸੇਖੋਂ ਨੇ ਕਿਹਾ ਕਿ ਘੱਲੂਘਾਰਾ ਦਿਵਸ 'ਤੇ ਗਿਆਨੀ ਗੜਗੱਜ ਵਲੋਂ ਸੰਦੇਸ਼ ਜਾਰੀ ਕਰਨ ਨੂੰ ਲੈ ਕੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਫੈਸਲੇ ਦਾ ਫੈਡਰੇਸ਼ਨ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ | ਅੱਜ ਦੇਰ ਸ਼ਾਮ ਜਾਰੀ ਬਿਆਨ ਵਿਚ ਪ੍ਰਧਾਨ ਢੋਟ ਨੇ ਕਿਹਾ ਜਥੇਦਾਰ ਗੜਗੱਜ ਸਰਬ ਪ੍ਰਵਾਨਿਤ ਜਥੇਦਾਰ ਨਹੀਂ ਹਨ ਅਤੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰੀ ਦੇ ਲਾਲਚ ਵੱਸ ਮਰਿਆਦਾ ਅਤੇ ਪਰੰਪਰਾਵਾਂ ਦਾ ਘੋਰ ਨਿਰਾਦਰ ਕੀਤਾ ਹੈ | ਭਾਈ ਢੋਟ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਅਜਿਹੇ ਜਥੇਦਾਰ ਨੂੰ 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ ਹੋ ਸਕਦਾ ਜਿਸ ਨੇ ਆਪਣੀ ਨਿਯੁਕਤੀ ਸਮੇਂ ਆਪ ਹੀ ਪੰਥਕ ਮਰਿਆਦਾ ਅਤੇ ਰਵਾਇਤਾਂ ਦਾ ਘਾਣ ਕੀਤਾ ਹੋਵੇ | ਉਨ੍ਹਾਂ ਕਿਹਾ ਕਿ ਕੌਮ ਦੀ ਏਕਤਾ, ਇਕਜੁੱਟਤਾ, ਅਖੰਡਤਾ ਅਤੇ ਸਰਬ ਉੱਚਤਾ ਨੂੰ ਬਣਾਈ ਰੱਖਣ ਲਈ ਦਮਦਮੀ ਟਕਸਾਲ ਦਾ ਇਹ ਰੁਖ ਬਿਲਕੁਲ ਦਰੁਸਤ ਹੈ | ਫੈਡਰੇਸ਼ਨ ਆਗੂਆਂ ਨੇ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵਲੋਂ ਗਿਆਨੀ ਗੜਗੱਜ ਦੇ ਹੱਕ ਵਿਚ ਦਿੱਤੇ ਬਿਆਨ 'ਤੇ ਵੀ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸ. ਮਾਨ ਅੱਜ ਸਿਧਾਂਤਹੀਨ ਹੋ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੋਈ ਵੀ ਸ਼ਰਾਰਤ ਨਹੀਂ ਹੋਣ ਦਿਆਂਗੇ-ਸਿਮਰਨਜੀਤ ਸਿੰਘ ਮਾਨ <br/> ਅਗਲੀ ਖ਼ਬਰ ਸੀ.ਪੀ.ਆਈ.ਐਮ.ਐਲ. ਵਲੋਂ ਜਲੰਧਰ 'ਚ ਸੂਬਾ ਪੱਧਰੀ ਰੈਲੀ 4 ਨੂੰ -ਬਖਤਪੁਰਾ <br/>
Ad Position 24