30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੀ.ਪੀ.ਆਈ.ਐਮ.ਐਲ. ਵਲੋਂ ਜਲੰਧਰ 'ਚ ਸੂਬਾ ਪੱਧਰੀ ਰੈਲੀ 4 ਨੂੰ -ਬਖਤਪੁਰਾ <br/>

Ad Position 21
No active advertisement
ਅਜੀਤ ਡੈਸਕ 02-06-2025

ਜਲੰਧਰ, 1 ਜੂਨ (ਜਸਪਾਲ ਸਿੰਘ)-ਦੱਖਣੀ ਏਸ਼ੀਆ ਵਿਚ ਜੰਗ ਨਹੀਂ, ਅਮਨ ਦਾ ਮਾਹੌਲ ਸਥਾਪਿਤ ਕਰਨ ਦੇ ਸਵਾਲ ਨੂੰ ਲੈ ਕੇ ਸੀ.ਪੀ.ਆਈ. ਐਮ. ਐਲ. ਲਿਬਰੇਸ਼ਨ ਵਲੋਂ 4 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ | ਜਿਸ ਦੇ ਮੁੱਖ ਬੁਲਾਰੇ ਲਿਬਰੇਸ਼ਨ ਦੇ ਜਨਰਲ ਸਕੱਤਰ ਦਪਿੰਕਰ ਭੱਟਾਚਾਰੀਆ ਹੋਣਗੇ | ਜਦਕਿ ਕਨਵੈਨਸ਼ਨ ਵਿਚ ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸ ਸੰਬੰਧੀ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਭਾਵੇਂ 10 ਮਈ ਤੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜੰਗ ਰੁਕ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਲਗਾਤਾਰ ਜੰਗ ਵਿਚ ਆਪਣੀ ਬਹਾਦਰੀ ਦਾ ਗੁਣਗਾਨ ਕਰਨ ਦੀ ਰਾਜਨੀਤੀ ਕਰ ਰਹੀਆਂ ਹਨ | ਲੋੜ ਇਸ ਗੱਲ ਦੀ ਹੈ ਕਿ ਦੋਨੋ ਦੇਸ਼ ਜੰਗ ਦਾ ਮਾਹੌਲ ਖਤਮ ਕਰਨ ਲਈ ਮਿਲ ਬੈਠ ਕੇ 22 ਅਪ੍ਰੈਲ ਤੋਂ ਪਹਿਲਾਂ ਵਾਲੀ ਰਾਜਨੀਤਿਕ ਸਥਿਤੀ ਬਹਾਲ ਕਰਨ |

Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ (ਮਹਿਤਾ) ਵਲੋਂ ਘੱਲੂਘਾਰਾ ਦਿਵਸ 'ਤੇ ਦਮਦਮੀ ਟਕਸਾਲ ਮੁਖੀ ਦੇ ਫ਼ੈਸਲੇ ਦਾ ਸਮਰਥਨ <br/> ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਲੁਧਿਆਣਾ ਜ਼ਿਮਨੀ ਚੋਣ 'ਚ ਵੱਡਾ ਐਕਸ਼ਨ ਉਲੀਕਣ ਦਾ ਫ਼ੈਸਲਾ ਜਥੇਬੰਦ...
Ad Position 24