30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਲੁਧਿਆਣਾ ਜ਼ਿਮਨੀ ਚੋਣ 'ਚ ਵੱਡਾ ਐਕਸ਼ਨ ਉਲੀਕਣ ਦਾ ਫ਼ੈਸਲਾ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 02-06-2025
ਲੁਧਿਆਣਾ, 1 ਜੂਨ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਵਿਸ਼ੇਸ਼ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਵੱਖ ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸੂਬਾ ਸਰਕਾਰ ਨੂੰ ਘੇਰਦੇ ਹੋਏ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਤਰਸੇਮ ਸਿੰਘ ਭੱਠਲ ਸੂਬਾ ਜਨਰਲ ਸਕੱਤਰ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਵਲੋਂ ਤੁਰੰਤ ਜੱਥੇਬੰਦੀ ਨਾਲ ਮੀਟਿੰਗ ਕਰਦੇ ਹੋਏ ਮੰਗਾਂ ਦੀ ਪੂਰਤੀ ਨਹੀਂ ਕੀਤੀ ਗਈ ਤਾਂ ਲੁਧਿਆਣਾ ਪੱਛਮੀ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਜੱਥੇਬੰਦੀ ਵਲੋਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ | ਇਸ ਮੌਕੇ ਰਘਵੀਰ ਸਿੰਘ ਬਡਵਾਲ, ਮਨਜਿੰਦਰ ਸੰਧੂ, ਅਨਿਰੁਧ ਮੌਦਗਿਲ, ਜਗਦੀਸ਼ ਠਾਕੁਰ, ਖੁਸ਼ਕਰਨਜੀਤ, ਰਾਜਵੀਰ ਮਾਨ, ਸਾਵਨ ਸਿੰਘ, ਸੰਜੀਵ ਭਾਰਗਵ, ਸੁਨੀਲ ਕੁਮਾਰ, ਪਿੱਪਲ ਸਿੰਘ, ਪਰਦੀਪ ਵਿਨਾਇਕ, ਸੰਗਤ ਰਾਮ ਬਾਗੀ, ਅਨੁਜ ਸ਼ਰਮਾ, ਗੁਰਮੇਲ ਸਿੰਘ ਵਿਰਕ, ਗੁਰਪ੍ਰੀਤ ਪਨੇਸਰ, ਸੋਨੂੰ ਕਸ਼ਪ, ਲਵਜੀਤ ਸਿੰਘ ਵਾਲੀਆ, ਗੁਰਚਰਨ ਸਿੰਘ, ਰਕੇਸ਼ ਕੁਮਾਰ, ਰਜਿੰਦਰ ਸਿੰਘ, ਖੁਸ਼ਨਕਰਨਜੀਤ, ਸਨੀ, ਮੁਹੰਮਦ ਸ਼ਰੀਫ, ਕਮਲ, ਇੰਦਰਜੀਤ ਜੀਰਾ, ਵਿਮਲਜੀਤ ਕੌਰ, ਲਖਵੀਰ ਸਿੰਘ ਗਰੇਵਾਲ, ਕੁਲਦੀਪ ਕੁਮਾਰ, ਜਤਿੰਦਰ ਸਿੰਘ, ਨਿਸ਼ਾਂਤ ਨਰੂਲਾ, ਹਰਵਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.ਐਮ.ਐਲ. ਵਲੋਂ ਜਲੰਧਰ 'ਚ ਸੂਬਾ ਪੱਧਰੀ ਰੈਲੀ 4 ਨੂੰ -ਬਖਤਪੁਰਾ <br/> ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਦੇ ਅਪਾਹਜ ਸਿੱਖ ਨੌਜਵਾਨ ਤੇ ਉਸ ਦੇ ਬਜ਼ੁਰਗ ਪਿਤਾ ਨੂੰ ਦੱਸਿਆ ਜਾ ਰਿਹਾ 'ਖ਼ੂੰਖ਼ਾਰ ਅੱਤਵਾਦੀ'
Ad Position 24