30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਨਨਕਾਣਾ ਸਾਹਿਬ ਦੇ ਅਪਾਹਜ ਸਿੱਖ ਨੌਜਵਾਨ ਤੇ ਉਸ ਦੇ ਬਜ਼ੁਰਗ ਪਿਤਾ ਨੂੰ ਦੱਸਿਆ ਜਾ ਰਿਹਾ 'ਖ਼ੂੰਖ਼ਾਰ ਅੱਤਵਾਦੀ'

Ad Position 21
No active advertisement
ਅਜੀਤ ਡੈਸਕ 02-06-2025


ਟੀ.ਟੀ.ਪੀ. ਸਮੂਹ ਨਾਲ ਜੋੜ ਕੇ ਝੂਠਾ ਮੁਕਾਬਲਾ ਬਣਾਉਣ ਦੀ ਤਿਆਰੀ, ਪਾਕਿ ਸਿੱਖਾਂ ਨੇ ਜਤਾਇਆ ਖ਼ਦਸ਼ਾ
<br/>

ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਤੋਂ ਨਾਟਕੀ ਢੰਗ ਨਾਲ ਅਗਵਾ ਕੀਤੇ ਗਏ ਪੋਲੀਓ ਦੇ ਸ਼ਿਕਾਰ ਅਪਾਹਜ ਸਿੱਖ ਨੌਜਵਾਨ ਬਾਦਲ ਸਿੰਘ (30) ਅਤੇ ਉਸ ਦੇ ਬਜ਼ੁਰਗ ਪਿਤਾ ਮਨਮੋਹਨ ਸਿੰਘ ਨੂੰ ਹੁਣ 'ਖ਼ੂੰਖ਼ਾਰ ਅੱਤਵਾਦੀ' ਦੱਸਿਆ ਜਾ ਰਿਹਾ ਹੈ | ਸ੍ਰੀ ਨਨਕਾਣਾ ਸਾਹਿਬ 'ਚ ਬੁੱਚੇਕੀ ਰੋਡ ਵਿਖੇ ਧੌਲਰ ਵਾਲੇ ਕਬਰਸਤਾਨ ਨੇੜੇ ਚੁੰਗੀ ਨੰਬਰ 5 ਵਿਖੇ ਕਿਰਾਏ ਦੇ ਘਰ 'ਚ ਰਹਿੰਦੇ ਬਾਦਲ ਸਿੰਘ ਦਾ ਭਰਾ ਸੂਰਜ ਸਿੰਘ ਵੀ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਦੀ ਹਿਰਾਸਤ 'ਚ ਹੈ | ਕੁਝ ਪਾਕਿਸਤਾਨੀ ਸਿੱਖਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਖ਼ਦਸ਼ਾ ਜ਼ਾਹਿਰ ਕਰਦਿਆਂ ਦੱਸਿਆ ਕਿ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਆਦੇਸ਼ਾਂ 'ਤੇ ਸੀ. ਟੀ. ਡੀ. ਵਲੋਂ ਇਨ੍ਹਾਂ ਤਿੰਨਾਂ ਨੂੰ ਪਾਬੰਦੀਸ਼ੁਦਾ ਸੰਗਠਨ ਫ਼ਿਤਨਾ ਅਲ-ਖ਼ਵਾਰੀਜ, ਅਲ-ਜ਼ੈਨਬੀਅਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਬੰਧਿਤ ਵਿਭਾਗ ਵਲੋਂ ਇਨ੍ਹਾਂ ਦਾ ਝੂਠਾ ਮੁਕਾਬਲਾ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਆਪਣੇ ਪਰਿਵਾਰ ਨਾਲ 22-23 ਸਾਲ ਪਹਿਲਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ ਦੇ ਚੱਕ ਨੰਬਰ 91, ਐੱਨ. ਬੀ. ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਆਬਾਦ ਹੋਇਆ ਸੀ ਅਤੇ ਧਰਮ ਪਰਿਵਰਤਨ ਕਰਕੇ ਪਰਿਵਾਰ ਦੇ ਸਾਰੇ ਮੈਂਬਰ ਸਿੱਖ ਬਣ ਗਏ | ਬਾਦਲ ਸਿੰਘ ਪੋਲੀਓ ਕਾਰਨ ਬਿਨਾ ਸਹਾਰੇ ਚੱਲਣ ਫਿਰਨ ਤੋਂ ਅਸਮਰਥ ਹੈ | ਆਈ. ਐੱਸ. ਆਈ. ਦੇ ਲੋਕ ਸ੍ਰੀ ਨਨਕਾਣਾ ਸਾਹਿਬ ਤੋਂ ਬਾਦਲ ਸਿੰਘ ਨੂੰ 18 ਦਸੰਬਰ 2024 ਦੀ ਰਾਤ 8 ਵਜੇ ਅਤੇ ਉਸ ਦੇ ਭਰਾ ਸੂਰਜ ਸਿੰਘ, ਪਿਤਾ ਮਨਮੋਹਨ ਸਿੰਘ ਸਮੇਤ ਉਸ ਦੇ ਮਾਮੇ ਨੂੰ 6 ਜਨਵਰੀ ਦੀ ਰਾਤ ਤਕਰੀਬਨ 9 ਵਜੇ ਕਿਸੇ ਗੁਪਤ ਜਗ੍ਹਾ 'ਤੇ ਲੈ ਗਏ ਸਨ | ਜਦਕਿ ਸੀ. ਟੀ. ਡੀ. ਮੁਤਾਬਿਕ ਉਨ੍ਹਾਂ ਨੂੰ ਰਾਵਲਪਿੰਡੀ ਤੋਂ ਵੱਡੀ ਮਾਤਰਾ 'ਚ ਵਿਸਫੋਟਕਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਲੁਧਿਆਣਾ ਜ਼ਿਮਨੀ ਚੋਣ 'ਚ ਵੱਡਾ ਐਕਸ਼ਨ ਉਲੀਕਣ ਦਾ ਫ਼ੈਸਲਾ ਜਥੇਬੰਦ... ਅਗਲੀ ਖ਼ਬਰ ਟਾਵਰ ਮੋਰਚੇ ਦੇ 231ਵੇਂ ਦਿਨ ਆਰ-ਪਾਰ ਦਾ ਸੰਘਰਸ਼ ਕਰਨ ਦਾ ਐਲਾਨ
Ad Position 24