ਲੰਡਨ, 2 ਜੂਨ (ਪੀ.ਟੀ.ਆਈ.)-ਇੰਡੋ-ਪੈਸੀਫਿਕ ਮੰਤਰੀ ਕੈਥਰੀਨ ਵੈਸਟ ਨੇ ਲੰਡਨ 'ਚ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫਤਰ (ਐਫ.ਸੀ.ਡੀ.ਓ.) 'ਚ ਇਕ ਮੀਟਿੰਗ ਦੌਰਾਨ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਾਲੇ ਸਰਬ ਪਾਰਟੀ ਵਫ਼ਦ ਨੂੰ ਦੱਸਿਆ ਕਿ ਬਰਤਾਨੀਆ ਅੱਤਵਾਦ ਵਿਰੁੱਧ ਲੜਨ ਦੇ ਯਤਨਾਂ 'ਚ ਭਾਰਤ ਦੇ ਨਾਲ ਹੈ। ਵਫ਼ਦ ਨੇ ਅੱਤਵਾਦ ਵਿਰੁੱਧ ਭਾਰਤ ਦੇ ਸੰਕਲਪ ਨੂੰ ਉਜਾਗਰ ਕੀਤਾ, ਜਿਸ 'ਤੇ ਕੈਥਰੀਨ ਨੇ ਜ਼ੋਰ ਦਿੱਤਾ ਕਿ ਇਸ ਨੂੰ ਸਾਰੀ ਮਨੁੱਖਤਾ ਦੇ ਹਿੱਤਾਂ 'ਚ ਖਤਮ ਕੀਤਾ ਜਾਣਾ ਚਾਹੀਦਾ ਹੈ। ਕੈਥਰੀਨ ਵੈਸਟ ਨੇ ਅਪ੍ਰੈਲ 'ਚ ਪਹਿਲਗਾਮ ਅੱਤਵਾਦੀ ਹਮਲਿਆਂ ਦੀ ਬਰਤਾਨੀਆ ਦੀ ਨਿੰਦਾ ਨੂੰ ਦੁਹਰਾਇਆ ਤੇ ਹਿੰਦ-ਪ੍ਰਸ਼ਾਂਤ 'ਚ ਸਥਿਰਤਾ 'ਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਅੱਤਵਾਦ ਵਿਰੁੱਧ ਭਾਰਤ ਦੇ ਨਾਲ ਖੜ੍ਹਾ ਹੈ ਬਰਤਾਨੀਆ-ਕੈਥਰੀਨ ਵੈਸਟ
ਅਜੀਤ ਡੈਸਕ
03-06-2025