18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੁਨੀਲ ਜਾਖੜ ਨੇ ਰਾਜਾ ਵੜਿੰਗ ਦੀ 2027 'ਚ ਆਹਮੋ-ਸਾਹਮਣੇ ਚੋਣ ਲੜਨ ਦੀ ਚੁਣੌਤੀ ਨੂੰ ਕਬੂਲਿਆ <br/>

Ad Position 21
No active advertisement
ਅਜੀਤ ਡੈਸਕ 04-06-2025

ਅਬੋਹਰ, 3 ਜੂਨ (ਸੁਖਜੀਤ ਸਿੰਘ ਬਰਾੜ)-ਭਾਜਪਾ ਸੂਬਾ ਪ੍ਰਧਾਨ ਅਤੇ ਅਬੋਹਰ ਦੇ ਸਾਬਕਾ ਵਿਧਾਇਕ ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਹਮਣੇ ਸਾਹਮਣੇ ਚੋਣ ਲੜਨ ਲਈ ਦਿੱਤੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ | ਭਾਜਪਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਜੀਵਨ ਸ਼ਰਮਾ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ 23 ਮਈ ਨੂੰ ਉਨ੍ਹਾਂ ਦੇ ਗ੍ਰਹਿ ਹਲਕੇ ਅਬੋਹਰ 'ਚ ਕਾਂਗਰਸ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮੈਨੂੰ (ਸੁਨੀਲ ਜਾਖੜ) ਨੂੰ ਚੁਣੌਤੀ ਦਿੱਤੀ ਸੀ ਕਿ ਸੁਨੀਲ ਜਾਖੜ 2027 'ਚ ਖ਼ੁਦ ਅਬੋਹਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ 2027 ਅਬੋਹਰ ਹਲਕੇ ਤੋਂ ਸੁਨੀਲ ਜਾਖੜ ਦੇ ਸਾਹਮਣੇ ਚੋਣ ਲੜੇਗਾ | ਜੇਕਰ ਰਾਜਾ ਵੜਿੰਗ ਅਬੋਹਰ ਤੋਂ ਹਾਰ ਗਿਆ ਤਾਂ ਉਹ ਸਿਆਸਤ ਛੱਡ ਦੇਵੇਗਾ | ਜੇਕਰ ਸੁਨੀਲ ਜਾਖੜ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣ | ਇਸ ਚੁਣੌਤੀ ਤੋਂ ਬਾਅਦ ਸੁਨੀਲ ਜਾਖੜ ਚੁੱਪ ਸਨ | ਅੱਜ ਲੁਧਿਆਣਾ ਵਿਖੇ ਉਨ੍ਹਾਂ ਰਾਜਾ ਵੜਿੰਗ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਕਿਹਾ ਕਿ 2027 ਤਾਂ ਦੂਰ ਸੀ, ਜੇਕਰ ਰਾਜਾ ਵੜਿੰਗ 'ਚ ਦਮ ਸੀ ਤਾਂ ਉਹ ਇਹੀ ਲੁਧਿਆਣਾ ਉਪ ਚੋਣ ਲੜ ਲੈਂਦੇ | ਮੈਂ ਵੀ ਉਨ੍ਹਾਂ ਸਾਹਮਣੇ ਲੜਨ ਲਈ ਤਿਆਰ ਸੀ | ਵੈਸੇ ਤਾਂ ਉਨ੍ਹਾਂ ਦੀ ਇਸ ਆਹਮਣੇ ਸਾਹਮਣੇ ਚੋਣ ਲੜਨ ਲਈ ਉਨ੍ਹਾਂ ਨੂੰ ਮੇਰਾ ਭਤੀਜਾ ਸੰਦੀਪ ਜਾਖੜ ਹੀ ਕਾਫ਼ੀ ਹੈ | ਰਾਜਾ ਵੜਿੰਗ ਸੰਦੀਪ ਜਾਖੜ ਤੋਂ ਹੀ ਬੁਰੀ ਤਰ੍ਹਾਂ ਹਾਰ ਜਾਵੇਗਾ | ਨਹੀਂ ਤਾਂ ਮੈਂ ਵੀ ਰਾਜਾ ਵੜਿੰਗ ਦੀ ਚੁਣੌਤੀ ਲਈ ਹਮੇਸ਼ਾ ਤਿਆਰ ਹਾਂ ਪਰ ਉਨ੍ਹਾਂ ਰਾਜਾ ਵੜਿੰਗ 'ਤੇ ਇਹ ਵੀ ਤਨਜ ਕੱਸਿਆ ਕਿ ਉਨ੍ਹਾਂ ਨੂੰ ਤਾਂ ਉਨ੍ਹਾਂ ਦੀ ਪਾਰਟੀ ਦੇ ਭਾਰਤ ਭੂਸ਼ਨ ਵਰਗੇ ਆਗੂ ਹੀ ਨਹੀਂ ਚਾਹੁੰਦੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਹਰਨਾਮ ਸਿੰਘ ਧੁੰਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰ ਕੇ ਮੁਆਫ਼ੀ ਮੰਗਣ-ਸਿਮਰਨਜੀਤ ਸਿੰਘ... ਅਗਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਮਨਾਈ ਸੰਤਾਂ ਵਲੋਂ ਦਰਸਾਏ ਮਾਰਗ 'ਤੇ ਚੱਲਣਾ ਸਮੇਂ ਦੀ ਲੋੜ-ਧ...
Ad Position 24