17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਲੱਗੇ ਰਾਜਾਂ ’ਚ ਪੰਜਾਬ ’ਚ ਐਸ.ਐਸ.ਆਰ. ਤੋਂ ਬਾਅਦ ਵੋਟਰਾਂ ਦਾ ਅੰਕੜਾ ਸਥਿਰ ਬਾਕੀ 4 ਰਾਜਾਂ ’ਚ ਵਧੇ ਵੋਟਰ

ਨਵੀਂ ਦਿੱਲੀ, 17 ਨਵੰਬਰ (ਉਪਮਾ ਡਾਗਾ ਪਾਰਥ)- ਅਗਲੇ ਸਾਲ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਸੂਬਿਆਂ ’ਚ ਵੋਟਰ ਸੂਚੀ ਨੂੰ ਲੈ ਕੇ ਸਾਹਮਣੇ ਆਏ ਨਵੇਂ ਅੰਕੜਿਆਂ ’ਚ ਜਿਥੇ ਪੰਜਾਬ ਦੇ ਵੋਟਰਾਂ ਦੀ ਗਿਣਤੀ ’ਚ ਕੋਈ ਬਦਲਾਅ ਨਹੀਂ ਹੋਇਆ, ਉਥੇ ਬਾਕੀ ਚਾਰੋਂ ਰਾਜਾਂ - ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਅਤੇ ਗੋਆ ’ਚ ਵਿਸ਼ੇਸ਼ ਵਿਆਪਕ ਸੋਧ (ਐਸ. ਆਈ.

Ad Position 21
No active advertisement
ਅਜੀਤ ਡੈਸਕ 18-11-2026
ਨਵੀਂ ਦਿੱਲੀ, 17 ਨਵੰਬਰ (ਉਪਮਾ ਡਾਗਾ ਪਾਰਥ)- ਅਗਲੇ ਸਾਲ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਸੂਬਿਆਂ ’ਚ ਵੋਟਰ ਸੂਚੀ ਨੂੰ ਲੈ ਕੇ ਸਾਹਮਣੇ ਆਏ ਨਵੇਂ ਅੰਕੜਿਆਂ ’ਚ ਜਿਥੇ ਪੰਜਾਬ ਦੇ ਵੋਟਰਾਂ ਦੀ ਗਿਣਤੀ ’ਚ ਕੋਈ ਬਦਲਾਅ ਨਹੀਂ ਹੋਇਆ, ਉਥੇ ਬਾਕੀ ਚਾਰੋਂ ਰਾਜਾਂ - ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਅਤੇ ਗੋਆ ’ਚ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਤੋਂ ਬਾਅਦ ਜਾਰੀ ਅੰਤਿਮ ਵੋਟਰ ਸੂਚੀ ਦੀ ਤੁਲਨਾ ’ਚ ਵਿਸ਼ੇਸ਼ ਸੰਖੇਪ ਮੁੜ ਨਿਰੀਖਣ (ਐਸ.ਐਸ.ਆਰ.) ਤਹਿਤ ਜਾਰੀ ਖਰੜਾ ਸੂਚੀ ’ਚ ਵੋਟਰਾਂ ਦੀ ਗਿਣਤੀ ਵਧੀ ਹੈ। ਪੰਜਾਬ ’ਚ ਐਸ.ਆਈ.ਆਰ. ਦੀ ਅੰਤਿਮ ਸੂਚੀ ਅਤੇ ਐਸ.ਐਸ.ਆਰ. ਦੀ ਖਰੜਾ ਸੂਚੀ ’ਚ ਵੋਟਰਾਂ ਦੀ ਗਿਣਤੀ ਬਰਾਬਰ ਹੀ ਰਹੀ, ਭਾਵ ਦੋਹਾਂ ਸੂਚੀਆਂ ’ਚ ਕੁੱਲ 2.01 ਕਰੋੜ ਵੋਟਰ ਦਰਜ ਹਨ। ਰਾਜ ’ਚ ਵੋਟਰਾਂ ਦੀ ਗਿਣਤੀ ’ਚ ਕੋਈ ਵਾਧਾ ਜਾਂ ਕਮੀ ਨਹੀਂ ਹੋਈ ਹੈ। ਉੱਤਰ ਪ੍ਰਦੇਸ਼ ’ਚ ਜਾਰੀ ਅੰਤਿਮ ਸੂਚੀ ਦੀ ਤੁਲਨਾ ’ਚ ਹੁਣ 18 ਲੱਖ 84 ਹਜ਼ਾਰ 113 ਵੋਟਰ ਵਧੇ ਹਨ। ਨਵੀਂ ਖਰੜਾ ਸੂਚੀ ’ਚ 7 ਕਰੋੜ 38 ਲੱਖ 58 ਹਜ਼ਾਰ 510 ਮਰਦ ਅਤੇ 6 ਕਰੋੜ 20 ਲੱਖ 6 ਹਜ਼ਾਰ 353 ਔਰਤਾਂ ਹਨ ਅਤੇ 4042 ਕਿੰਨਰ ਵੋਟਰ ਹਨ। ਸੂਚੀ ’ਚ 18 ਤੋਂ 19 ਸਾਲ ਦੇ 11 ਲੱਖ 83 ਹਜ਼ਾਰ 352 ਵੋਟਰ ਸ਼ਾਮਿਲ ਕੀਤੇ ਗਏ ਹਨ। ਉੱਤਰਾਖੰਡ ’ਚ ਐਸ.ਆਈ.ਆਰ. ਤੋਂ ਬਾਅਦ ਦੀ ਅੰਤਿਮ ਵੋਟਰ ਸੂਚੀ ’ਚ 71.58 ਲੱਖ ਵੋਟਰ ਸਨ ਜਦਕਿ ਐਸ.ਐਸ.ਆਰ. ਤੋਂ ਬਾਅਦ ਇਹ ਗਿਣਤੀ 1.19 ਲੱਖ ਵੱਧ ਕੇ 72.78 ਲੱਖ ਹੋ ਗਈ। ਮਨੀਪੁਰ ’ਚ ਵੀ ਵੋਟਰਾਂ ਦੀ ਗਿਣਤੀ ’ਚ 33,737 ਵੋਟਰਾਂ ਦਾ ਇਜ਼ਾਫਾ ਹੋਇਆ ਹੈ। ਐਸ.ਆਈ.ਆਰ. ਦੀ ਅੰਤਿਮ ਸੂਚੀ ’ਚ 19.60 ਲੱਖ ਵੋਟਰ ਸਨ, ਜੋ ਹੁਣ ਵਧ ਕੇ 19.94 ਲੱਖ ਹੋ ਗਏ ਹਨ। ਗੋਆ ’ਚ 31,815 ਵੋਟਰਾਂ ਦਾ ਇਜ਼ਾਫਾ ਹੋਣ ਤੋਂ ਬਾਅਦ ਉਨ੍ਹਾਂ ਦੀ ਗਿਣਤੀ 10.57 ਲੱਖ ਤੋਂ ਵਧ ਕੇ 10.89 ਲੱਖ ਹੋ ਗਈ। ਜ਼ਿਕਰਯੋਗ ਹੈ ਕਿ ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2027 ’ਚ ਵੱਖ-ਵੱਖ ਤਰੀਕਾਂ ਨੂੰ ਖ਼ਤਮ ਹੋ ਰਿਹਾ ਹੈ ਜਦਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 22 ਮਈ ਨੂੰ ਖ਼ਤਮ ਹੋਵੇਗਾ।
Ad Position 22
No active advertisement
ਅਗਲੀ ਖ਼ਬਰ ਅੰਤਰਰਾਸ਼ਟਰੀ ਵਪਾਰ ਮੇਲੇ ’ਚ ਪੰਜਾਬ ਮੰਡਪ ਬਣਿਆ ਖਿੱਚ ਦਾ ਕੇਂਦਰ
Ad Position 24