ਚੰਡੀਗੜ੍ਹ, 4 ਜੂਨ (ਅਜੀਤ ਬਿਊਰੋ)ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੋਪ ਰੌਬਰਟ ਫਰਾਂਸਿਸ ਪ੍ਰੀਵੋਸਟ ਨੂੰ ਰੋਮਨ ਕੈਥੋਲਿਕ ਚਰਚ ਦੇ ਪੋਪ ਵਜੋਂ ਤਰੱਕੀ ਮਿਲਣ 'ਤੇ ਦਿਲੋਂ ਵਧਾਈਆਂ ਦਿੱਤੀਆਂ | ਸੰਧਵਾਂ ਨੇ ਕਿਹਾ ਕਿ ਪੋਪ ਦੇ ਅਹੁਦੇ 'ਤੇ ਉਨ੍ਹਾਂ ਦਾ ਚੁਣਿਆ ਜਾਣਾ ਇਕ ਇਤਿਹਾਸਕ ਪਲ ਹੈ, ਕਿਉਂਕਿ ਉਹ ਇਸ ਪਵਿੱਤਰ ਅਹੁਦੇ ਨੂੰ ਸੰਭਾਲਣ ਵਾਲੇ ਪਹਿਲੇ ਅਮਰੀਕੀ ਬਣ ਗਏ ਹਨ | ਸਪੀਕਰ ਸੰਧਵਾਂ ਨੇ ਕਿਹਾ ਕਿ ਧਰਮ, ਸੇਵਾ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦਾ ਜੀਵਨ ਭਰ ਦਾ ਸਮਰਪਣ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਰਿਹਾ ਹੈ | ਜਿਵੇਂ ਹੀ ਉਹ ਇਸ ਮਾਣਮੱਤੇ ਭੂਮਿਕਾ ਵਿਚ ਕਦਮ ਰੱਖਦੇ ਹਨ, ਸਾਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਸਾਰੇ ਧਰਮਾਂ ਦੇ ਲੋਕਾਂ ਵਿਚ ਨਵੀਂ ਉਮੀਦ, ਹਮਦਰਦੀ ਅਤੇ ਏਕਤਾ ਲਿਆਏਗੀ |
ਸਪੀਕਰ ਸੰਧਵਾਂ ਨੇ ਪੋਪ ਰੌਬਰਟ ਫਰਾਂਸਿਸ ਪ੍ਰੀਵੋਸਟ ਨੂੰ ਤਰੱਕੀ ਮਿਲਣ 'ਤੇ ਦਿੱਤੀ ਵਧਾਈ
ਅਜੀਤ ਡੈਸਕ
05-06-2025