25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਤਾਜ਼ਾ ਬਰਫ਼ਬਾਰੀ

Ad Position 21
No active advertisement
ਅਜੀਤ ਡੈਸਕ 05-06-2025


8 ਦਿਨਾਂ 'ਚ 30 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਨੇ ਕੀਤੇ ਦਰਸ਼ਨ
<br/>

ਅੰਮਿ੍ਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਹੇਮਕੁੰਟ ਸਾਹਿਬ ਵਿਖੇ ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਫ਼ਬਾਰੀ ਦੇ ਬਾਵਜੂਦ ਸ਼ਰਧਾਲੂਆਂ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ | ਪਿਛਲੇ ਅੱਠ ਦਿਨਾਂ 'ਚ 30000 ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ | ਇਸ ਦੌਰਾਨ ਠੰਡੇ ਮੌਸਮ ਅਤੇ ਬਰਫੀਲੀਆਂ ਹਵਾਵਾਂ ਦੇ ਵਿਚਕਾਰ ਸ਼ਰਧਾਲੂ ਠਰੇ ਸਰੋਵਰ 'ਚ ਇਸ਼ਨਾਨ ਕਰ ਰਹੇ ਹਨ | ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਸੰਬੰਧੀ ਉਨ੍ਹਾਂ ਉੱਤਰਾਖੰਡ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕਰਕੇ ਗੋਬਿੰਦਘਾਟ 'ਤੇ ਇਕ ਸਥਾਈ ਪੁਲ ਦੀ ਉਸਾਰੀ ਜਲਦ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ, ਜਿਸ ਦਾ ਐਲਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੁਆਰਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ | ਬਿੰਦਰਾ ਨੇ ਦੱਸਿਆ ਕਿ ਘਾਂਘਰੀਆ (ਗੋਬਿੰਦ ਧਾਮ) ਵਿਖੇ ਸ਼ਰਧਾਲੂਆਂ ਲਈ ਦੋ ਨਵੇਂ ਹਾਲ ਬਣਾਏ ਜਾ ਰਹੇ ਹਨ ਜਿਸ ਦੇ ਨਿਰਮਾਣ ਲਈ ਮੁੱਖ ਮੰਤਰੀ ਵਲੋਂ ਮਨਜ਼ੂਰੀ ਦਿੱਤੀ ਗਈ | ਪ੍ਰਸ਼ਾਸਨ ਨੇ ਯਾਤਰਾ ਰੂਟ 'ਤੇ ਸੁਰੱਖਿਆ, ਰਿਹਾਇਸ਼ ਅਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਿਸਤਿ੍ਤ ਪ੍ਰਬੰਧ ਕੀਤੇ ਹਨ, ਜਿਸ ਵਿਚ ਐੱਸ. ਡੀ. ਆਰ. ਐੱਫ., ਏ. ਟੀ. ਐੱਸ. ਅਤੇ ਆਈ. ਟੀ. ਬੀ. ਪੀ. ਦੀਆਂ ਵਿਸ਼ੇਸ਼ ਟੀਮਾਂ ਯਾਤਰਾ ਰੂਟ 'ਤੇ ਤਾਇਨਾਤ ਹਨ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ-ਸ਼ੁਰੂਆਤੀ ਦੌਰ 'ਚ ਚਹੁਕੋਣਾ ਬਣਿਆ ਮੁਕਾਬਲਾ ਅਗਲੀ ਖ਼ਬਰ ਜੂਨ ਮਹੀਨੇ 'ਚ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ ਪਾਰਾ 30 ਡਿਗਰੀ ਤੋਂ ਹੇਠਾਂ ਆਉਣ ਨਾਲ ਗਰਮੀ ਨਾਲ ਬੇਹਾਲ ਲੋਕ, ਪਸ਼ੂ...
Ad Position 24