26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

'ਐਲ.ਆਈ.ਸੀ. ਆਫ਼ ਇੰਡੀਆ' ਨੇ ਭਾਰਤ ਸਰਕਾਰ ਨੂੰ ਲਾਭਅੰਸ਼ ਚੈੱਕ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਅ.ਬ.)-ਐਲ.ਆਈ.ਸੀ. ਆਫ਼ ਇੰਡੀਆ ਦੇ ਸੀ.ਈ.ਓ. ਤੇ ਐਮ.ਡੀ. ਆਰ. ਦੋਰਾਈਸਵਾਮੀ ਨੇ ਅੱਜ ਮਾਣਯੋਗ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੂੰ ਭਾਰਤ ਸਰਕਾਰ ਦੇ ਲਾਭਅੰਸ਼ ਦੇ ਹਿੱਸੇ ਵਜੋਂ 7,324.34 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਸੌਂਪਿਆ | ਜਿਸ ਨੂੰ 26 ਅਗਸਤ, 2025 ਨੂੰ ਹੋਈ ਸਾਲਾਨਾ ਆਮ ਮੀਟਿੰਗ 'ਚ ਸ਼ੇਅਰਧਾਰਕਾਂ ਵਲੋਂ ਮਨਜ਼ੂਰੀ ਦਿੱਤੀ ਗਈ ਸੀ | ਇਸ ਮੌਕੇ ਨਾਗਰਾਜੂ ਐਮ., ਸਕੱਤਰ, ਵਿੱਤੀ ਸੇਵਾਵਾਂ ਵਿਭਾਗ, ਡਾ. ਪ੍ਰਸ਼ਾਂਤ ਕੁਮਾਰ ਗੋਇਲ, ਸੰਯੁਕਤ ਸੈਕਟਰੀ, ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲੇ, ਭਾਰਤ ਸਰਕਾਰ, ਭਾਰਤ ਜੀਵਨ ਬੀਮਾ ਨਿਗਮ ਦੇ ਉੱਤਰੀ ਜ਼ੋਨ ਦੇ ਅਧਿਕਾਰੀ ਸਤਪਾਲ ਭਾਨੂ, ਐਮ.ਡੀ., ਦਿਨੇਸ਼ ਪੰਤ, ਐਮ.ਡੀ., ਰਤਨਾਕਰ ਪਟਨਾਇਕ, ਐਮ.ਡੀ. ਤੇ ਜੇ.ਪੀ.ਐਸ. ਬਜਾਜ, ਜ਼ੈਡ.ਐਮ. (ਸੁਤੰਤਰ ਚਾਰਜ) ਦੇ ਨਾਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਅੱਗੇ ਆਏ ਕਾਂਗਰਸ ਦੇ ਵਿਧਾਇਕ ਅਗਲੀ ਖ਼ਬਰ ਸਵਰਾਜ ਟਰੈਕਟਰਜ਼ ਵਲੋਂ 25 ਲੱਖ ਯੂਨਿਟ ਉਤਪਾਦਨ ਦਾ ਇਤਿਹਾਸਕ ਮੀਲ ਪੱਥਰ ਸਥਾਪਤ <br/>
Ad Position 24