25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

‘ਚੱਕਰ’ ਸ਼੍ਰੇਣੀ ਦੇ ਬਹਾਦਰ ਪੁਰਸਕਾਰ ਜੇਤੂਆਂ ਨੂੰ ਹੁਣ ਸਾਰੀਆਂ ਰੇਲ ਗੱਡੀਆਂ ’ਚ ਮਿਲੇਗੀ ਮੁਫ਼ਤ ਯਾਤਰਾ ਦੀ ਸਹੂਲਤ

ਨਵੀਂ ਦਿੱਲੀ, 25 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-11-2026
ਨਵੀਂ ਦਿੱਲੀ, 25 ਨਵੰਬਰ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਚੱਕਰ ਲੜੀ ਦੇ ਬਹਾਦਰੀ ਪੁਰਸਕਾਰ ਜੇਤੂਆਂ ਲਈ ਮੁਫ਼ਤ ਰੇਲ ਯਾਤਰਾ ਦੀ ਸਹੂਲਤ ਦਾ ਘੇਰਾ ਵਧਾ ਦਿੱਤਾ ਹੈ । ਹੁਣ ਇਹ ਸਹੂਲਤ ਵੰਦੇ ਭਾਰਤ ਸਮੇਤ ਦੇਸ਼ ਦੀਆਂ ਸਾਰੀਆਂ ਰੇਲ ਗੱਡੀਆਂ ਵਿਚ ਉਪਲਬਧ ਹੋਵੇਗੀ, ਹਾਲਾਂਕਿ, ਪੁਰਸਕਾਰ ਜੇਤੂਆਂ ਦੀਆਂ ਪਹਿਲਾਂ ਤੋਂ ਮਿਲ ਰਹੀਆਂ ਯਾਤਰਾ ਸਬੰਧੀ ਸਹੂਲਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਭਾਰਤੀ ਫੌਜ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ । ਫੌਜ ਨੇ ਆਪਣੀ ਪੋਸਟ ਵਿਚ ਕਿਹਾ ਕਿ ਬਹਾਦਰੀ ਦਾ ਸਨਮਾਨ ਕਰਦਿਆਂ ਰੇਲ ਮੰਤਰਾਲੇ ਨੇ ਰੱਖਿਆ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਚੱਕਰ ਲੜੀ ਦੇ ਪੁਰਸਕਾਰ ਜੇਤੂਆਂ ਲਈ ਮੁਫ਼ਤ ਰੇਲ ਯਾਤਰਾ ਦੀ ਸਹੂਲਤ ਦਾ ਵਿਸਥਾਰ ਕੀਤਾ ਹੈ, ਹੁਣ ਇਹ ਸਹੂਲਤ ਵੰਦੇ ਭਾਰਤ ਸਮੇਤ ਸਾਰੀਆਂ ਰੇਲ ਗੱਡੀਆਂ ਵਿਚ ਲਾਗੂ ਹੋਵੇਗੀ। ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਵਲੋਂ ਸਥਾਪਤ ਕੀਤੇ ਗਏ ਪਹਿਲੇ ਤਿੰਨ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ, ਮਹਾਵੀਰ ਚੱਕਰ ਤੇ ਵੀਰ ਚੱਕਰ ਸਨ । ਇਹ ਪੁਰਸਕਾਰ 26 ਜਨਵਰੀ, 1950 ਨੂੰ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਨੂੰ 15 ਅਗਸਤ, 1947 ਤੋਂ ਲਾਗੂ ਮੰਨਿਆ ਗਿਆ ਸੀ । ਇਸ ਤੋਂ ਬਾਅਦ ਤਿੰਨ ਹੋਰ ਬਹਾਦਰੀ ਪੁਰਸਕਾਰ ਸ਼ੁਰੂ ਕੀਤੇ ਗਏ। ਇਨ੍ਹਾਂ ਛੇ ਪੁਰਸਕਾਰਾਂ ਦਾ ਤਰਤੀਬਵਾਰ ਦਰਜਾ ਇਸ ਪ੍ਰਕਾਰ ਹੈ। ਪਰਮਵੀਰ ਚੱਕਰ, ਅਸ਼ੋਕ ਚੱਕਰ, ਮਹਾਵੀਰ ਚੱਕਰ, ਕੀਰਤੀ ਚੱਕਰ, ਵੀਰ ਚੱਕਰ, ਸ਼ੌਰਿਆ ਚੱਕਰ।
Ad Position 22
No active advertisement
ਅਗਲੀ ਖ਼ਬਰ ਸੰਜੇ ਕਪੂਰ ਮੁੜ ਬਣੇ ਐਡੀਟਰਜ਼ ਗਿਲਡ ਆਫ਼ ਇੰਡੀਆ ਦੇ ਪ੍ਰਧਾਨ
Ad Position 24