03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਾਂਗਰਸ ਨੇ ਮੋਦੀ-ਸ਼ੀ ਮੁਲਾਕਾਤ 'ਤੇ ਸਵਾਲ ਉਠਾਏ, ਚੀਨੀ ਹਮਲੇ 'ਤੇ ਚੁੱਪੀ ਦਾ ਦਿੱਤਾ ਹਵਾਲਾ

Ad Position 21
No active advertisement
ਅਜੀਤ ਡੈਸਕ 01-09-2025
ਨਵੀਂ ਦਿੱਲੀ, 31 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਐਤਵਾਰ ਨੂੰ ਬੈਠਕ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਕੀ ਨਵੇਂ ਆਮ ਹਾਲਾਤ ਨੂੰ ਚੀਨ ਦੇ ਹਮਲਾਵਰ ਰੁਖ਼ ਤੇ 'ਸਰਕਾਰ ਦੀ ਬੁਜ਼ਦਿਲੀ' ਨਾਲ ਪਰਿਭਾਸ਼ਤ ਕੀਤਾ ਜਾਣਾ ਚਾਹੀਦਾ ਹੈ | ਕਾਂਗਰਸ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਚੀਨ ਨਾਲ ਸੁਲ੍ਹਾ 'ਤੇ ਜ਼ੋਰ ਦੇਣਾ ਅਸਲ ਵਿਚ ਉਸ ਦੇ ਖੇਤਰੀ ਹਮਲਾਵਰ ਰੁਖ਼ ਨੂੰ ਜਾਇਜ਼ ਠਹਿਰਾ ਰਿਹਾ ਹੈ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈ ਗੱਲਬਾਤ ਦੀ ਸਮੀਖਿਆ ਹੇਠ ਲਿਖੇ ਸੰਦਰਭਾਂ ਵਿਚ ਕੀਤੀ ਜਾਣੀ ਚਾਹੀਦੀ ਹੈ | ਜੂਨ 2020 ਵਿਚ ਗਲਵਾਨ ਘਾਟੀ 'ਚ ਚੀਨੀ ਹਮਲੇ ਕਾਰਨ ਸਾਡੇ 20 ਬਹਾਦਰ ਫ਼Ïਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ | ਇਸ ਦੇ ਬਾਵਜੂਦ, 19 ਜੂਨ 2020 ਨੂੰ , ਪ੍ਰਧਾਨ ਮੰਤਰੀ ਮੋਦੀ ਨੇ ਬੁਜ਼ਦਿਲੀ ਨਾਲ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ | ਉਨ੍ਹਾਂ ਕਿਹਾ ਕਿ ਫÏਜ ਮੁਖੀ ਨੇ ਲੱਦਾਖ 'ਚ ਚੀਨ ਨਾਲ ਲਗਦੀ ਸਰਹੱਦ 'ਤੇ ਪਹਿਲਾਂ ਵਾਲੀ ਸਥਿਤੀ ਪੂਰੀ ਤਰ੍ਹਾਂ ਬਹਾਲ ਕਰਨ ਦੀ ਮੰਗ ਕੀਤੀ ਸੀ | ਰਮੇਸ਼ ਨੇ ਕਿਹਾ ਕਿ ਪਰ ਇਸ ਨੂੰ ਪ੍ਰਾਪਤ ਕਰਨ 'ਚ ਅਸਫਲ ਰਹਿਣ ਦੇ ਬਾਵਜੂਦ, ਮੋਦੀ ਸਰਕਾਰ ਨੇ ਚੀਨ ਨਾਲ ਸੁਲ੍ਹਾ ਸਫ਼ਾਈ ਵੱਲ ਕਦਮ ਚੁੱਕੇ, ਜਿਸ ਨੇ ਅਸਿੱਧੇ ਤÏਰ 'ਤੇ ਉਸ ਖੇਤਰ 'ਚ ਚੀਨ ਦੇ ਹਮਲੇ ਨੂੰ ਜਾਇਜ਼ ਠਹਿਰਾਇਆ |

Ad Position 22
No active advertisement
ਪਿਛਲੀ ਖ਼ਬਰ ਮਰਾਠਾ ਰਾਖਵਾਂਕਰਨ ਦੀ ਮੰਗ ਮੰਨੇ ਜਾਣ ਤੱਕ ਮੁੰਬਈ ਨਹੀਂ ਛੱਡਾਂਗਾ-ਜਰਾਂਗੇ <br/> ਅਗਲੀ ਖ਼ਬਰ ਨੋਟਿਸ ਦੇ ਬਾਵਜੂਦ ਫਰਾਰ ਵਿਅਕਤੀ ਅਗਾਊਾ ਜ਼ਮਾਨਤ ਦਾ ਹੱਕਦਾਰ ਨਹੀਂ-ਹਾਈ ਕੋਰਟ
Ad Position 24
No active advertisement