ਬੀ.ਕੇ.ਆਈ. ਦੇ ਮਡਿਊਲ ਦੇ 2 ਮੈਂਬਰ ਗਿ੍ਫ਼ਤਾਰ
ਅਜੀਤ ਡੈਸਕ
02-09-2025
ਬਟਾਲਾ, 1 ਸਤੰਬਰ (ਰਾਕੇਸ਼ ਰੇਖੀ)-ਬਟਾਲਾ ਪੁਲਿਸ ਵਲੋਂ ਪਿਛਲੇ ਦਿਨੀਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਮੋਡਿਊਲ ਦਾ ਖੁਲਾਸਾ ਕੀਤਾ ਗਿਆ ਸੀ | ਇਸ 'ਤੇ ਕਾਰਵਾਈ ਕਰਦਿਆਂ ਬਟਾਲਾ ਪੁਲਿਸ ਵਲੋਂ ਇਸ ਮਡਿਊਲ ਨਾਲ ਜੁੜੇ 2 ਹੋਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨਾਂ ਤੋਂ ਪੁਲਿਸ ਨੇ ਇਕ ਹੈਾਡ ਗ੍ਰਨੇਡ, ਇਕ 30 ਬੋਰ ਦਾ ਪਿਸਤੌਲ ਤੇ ਇਸਦੇ 30 ਜਿੰਦਾ ਕਾਰਤੂਸ ਬਰਾਮਦ ਕੀਤੇ | ਜਾਣਕਾਰੀ ਦਿੰਦਿਆਂ ਐੱਸ.ਪੀ. ਬਟਾਲਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੀ 2 ਅਗਸਤ ਨੂੰ ਪੁਲਿਸ ਨੇ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਨੇੜਲੇ ਪਿੰਡ ਬੱਲਪੁਰੀਆਂ ਤੋਂ ਲਾਵਾਰਿਸ ਹਾਲਤ ਵਿਚ ਪਏ 4 ਹੈਾਡ ਗ੍ਰਨੇਡ, 1700 ਗ੍ਰਾਮ ਆਰ.ਡੀ.ਐੱਕਸ. ਤੇ ਇਕ ਵਾਇਰਲੈੱਸ ਸੈੱਟ ਬਰਾਮਦ ਕੀਤਾ ਸੀ | ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਮਡਿਊਲ ਇਸ ਵਿਚ ਸ਼ਾਮਿਲ ਸੀ ਤੇ ਪੁਲਿਸ ਨੇ ਇਸ ਸਬੰਧ ਵਿਚ ਇਸ ਮਡਿਊਲ ਨਾਲ ਜੁੜੇ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਪੁਰੀਆਂ ਕਲਾਂ ਨੂੰ ਗਿ੍ਫ਼ਤਾਰ ਕੀਤਾ ਸੀ | ਜਿਸ ਨੇ 2 ਹੋਰ ਸਾਥੀ ਹਰਦੇਵ ਸਿੰਘ ਤੇ ਜਰਮਨਜੀਤ ਸਿੰਘ ਉਰਫ਼ ਜਰਮਨ ਦੋਵੇਂ ਵਾਸੀ ਪੁਰੀਆਂ ਕਲਾਂ ਬਾਰੇ ਦੱਸਿਆ ਤੇ ਕਾਰਵਾਈ ਕਰਦਿਆਂ ਹਰਦੇਵ ਸਿੰਘ ਅਤੇ ਜਰਮਨਦੀਪ ਸਿੰਘ ਨੂੰ ਵਿਸਫੋਟਕ ਸਮੱਗਰੀ ਸਮੇਤ ਗਿ੍ਫ਼ਤਾਰ ਕਰ ਲਿਆ ਹੈ |