ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਾਨਸਾ 'ਚ ਘਰ ਦੀ ਛੱਤ ਡਿਗਣ ਨਾਲ ਚਾਚੇ-ਭਤੀਜੇ ਦੀ ਮੌਤ

Ad Position 21
No active advertisement
ਬਲਜੀਤ ਸਿੰਘ ਦੀ ਫਾਈਲ ਤਸਵੀਰ |<br/> 02-09-2025

ਮਾਨਸਾ/ਝੁਨੀਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਸੰਜੀਵ ਸਿੰਗਲਾ)- ਜ਼ਿਲ੍ਹੇ ਦੇ ਪਿੰਡ ਚੈਨੇਵਾਲਾ ਵਿਖੇ ਬੀਤੀ ਰਾਤ ਗ਼ਰੀਬ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਰਕੇ ਚਾਚੇ-ਭਤੀਜੇ ਦੀ ਮੌਤ ਹੋ ਗਈ ਹੈ ਜਦਕਿ 3 ਵਰਿ੍ਹਆਂ ਦੀ ਬੱਚੀ ਵਾਲ-ਵਾਲ ਬਚ ਗਈ ਹੈ | ਮਿ੍ਤਕ ਦੇ ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਟੀ.ਵੀ. ਵੇਖਦਿਆਂ ਉਸ ਦਾ ਭਰਾ, ਮੇਰਾ ਪੁੱਤਰ ਤੇ ਛੋਟੀ ਬੱਚੀ ਇੱਕੋ ਕਮਰੇ 'ਚ ਸੌਂ ਗਏ | ਉਨ੍ਹਾਂ ਦੱਸਿਆ ਕਿ ਬਾਰਿਸ਼ ਦੇ ਚੱਲਦਿਆਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ ਤੇ ਤਿੰਨੇ ਮਲਬੇ ਹੇਠ ਦਬ ਗਏ | ਬਲਜੀਤ ਸਿੰਘ (35) ਅਤੇ ਰਣਜੋਤ ਸਿੰਘ (10) ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬੱਚੀ ਨੂੰ ਜਿਊਾਦਾ ਬਾਹਰ ਕੱਢ ਲਿਆ | ਸਵੇਰੇ ਵੇਲੇ ਘਟਨਾ ਸਥਾਨ 'ਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਧਿਕਾਰੀਆਂ ਸਮੇਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਪਹੁੰਚੇ | 'ਅਜੀਤ' ਨਾਲ ਗੱਲਬਾਤ ਕਰਦਿਆਂ ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਯੋਗ ਸਹਾਇਤਾ ਦੇਣ ਦੇ ਨਾਲ ਹੀ ਮਕਾਨ ਬਣਾਉਣ ਲਈ ਰਾਸ਼ੀ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਆਈ. ਦੇ ਮਡਿਊਲ ਦੇ 2 ਮੈਂਬਰ ਗਿ੍ਫ਼ਤਾਰ ਅਗਲੀ ਖ਼ਬਰ ਪਠਾਨਕੋਟ 'ਚ ਹੜ੍ਹਾਂ ਦੌਰਾਨ ਵੀ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ, 6 ਟਰਾਲੀਆਂ ਜ਼ਬਤ
Ad Position 24
No active advertisement