ਪੱਟੀ, 1 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਹਲਕਾ ਪੱਟੀ ਅਧੀਨ ਆਉਂਦੇ ਪਿੰਡ ਲੌਹੁਕਾ ਵਿਚ ਬੀਤੀ ਰਾਤ ਵਾਪਰੀ ਮੰਦਭਾਗੀ ਘਟਨਾ ਦੌਰਾਨ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ | ਜਦਕਿ ਪਰਿਵਾਰ 3 ਹੋਰ ਮੈਂਬਰ ਬੇਹੋਸ਼ ਹੋਣ ਕਰਕੇ ਅਮਿ੍ੰਤਸਰ ਵਿਚ ਜ਼ੇਰੇ ਇਲਾਜ ਹਨ | ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੀਤ ਸਿੰਘ ਜੋ ਕਿ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਨਾਲ ਆਟਾ ਚੱਕੀ ਦਾ ਕੰਮ ਕਰਦਾ ਹੈ | ਉਸ ਵਲੋਂ ਕੁਝ ਮੱਕੀ ਖਰੀਦ ਕੇ ਘਰ ਦੇ ਗੁਦਾਮ ਵਿਚ ਸਟੋਰ ਕੀਤੀ ਜਿਸ ਨੂੰ ਦਵਾਈ ਲੱਗੀ ਹੋਈ ਸੀ ਬੀਤੀ ਦੇਰ ਰਾਤ ਘਰ ਵਿਚ ਲੱਗੇ ਏ.ਸੀ. ਨੇ ਉਸ ਜ਼ਹਿਰੀਲੀ ਦਵਾਈ ਨੂੰ ਕਮਰੇ ਵਿਚ ਖਿੱਚ ਲਿਆ, ਜਿਸ ਕਰਕੇ ਪਰਿਵਾਰ ਨੇ ਜਲਦੀ ਉੱਠ ਕੇ ਆਂਢ-ਗੁਆਂਢ ਦੇ ਲੋਕਾਂ ਨੂੰ ਦੱਸਿਆ ਤਾਂ ਪਰਿਵਾਰ ਨੂੰ ਤੁਰੰਤ ਤਰਨ ਤਾਰਨ ਲਿਜਾਇਆ ਗਿਆ | ਜਿੱਥੇ 2 ਮਾਸੂਮ ਬੱਚਿਆਂ ਸੀ ਮੌਤ ਹੋ ਗਈ, ਜਿਨ੍ਹਾਂ ਵਿਚ 1 ਸਾਲ ਦਾ ਲੜਕਾ ਜਪਮਨ ਸਿੰਘ ਅਤੇ 3 ਸਾਲ ਲੜਕੀ ਹਰਗੁਣ ਦੀ ਮੌਤ ਹੋ ਗਈ ਤੇ ਨਵਜੀਤ ਸਿੰਘ ਉਸਦੀ ਪਤਨੀ ਮਨਪ੍ਰੀਤ ਕੌਰ ਅਤੇ ਇਕ ਲੜਕੀ ਪ੍ਰਨੀਤ ਕੌਰ ਅੰਮਿ੍ਤਸਰ ਇਲਾਜ ਅਧੀਨ ਹੈ |
ਪੱਟੀ ਵਿਖੇ ਦੋ ਬੱਚਿਆਂ ਦੀ ਜ਼ਹਿਰਲੀ ਗੈਸ ਚੜ੍ਹਨ ਨਾਲ ਮੌਤ <br/>
ਅਜੀਤ ਡੈਸਕ
02-09-2025