ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਖਨੌਰੀ ਵਿਖੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਕੇਵਲ ਪੌਣਾ ਫੁੱਟ ਰਹਿ ਗਿਆ ਹੇਠਾਂ <br/>

Ad Position 21
No active advertisement
ਅਜੀਤ ਡੈਸਕ 02-09-2025

ਖਨੌਰੀ (ਸੰਗਰੂਰ), 1 ਸਤੰਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਕੋਲੋਂ ਗੁਜਰਦੇ ਘੱਗਰ ਦਰਿਆ ਵਿਚ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਦੇ ਜਾ ਰਹੇ ਪਾਣੀ ਦੇ ਪੱਧਰ ਨੇ ਇਸ ਇਲਾਕੇ ਦੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਤੇ ਇਥੇ ਘੱਗਰ ਦਰਿਆ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕੇਵਲ ਪÏਣਾ ਕੁ ਫੁੱਟ ਥੱਲੇ ਰਹਿ ਗਿਆ ਹੈ | ਸੋਮਵਾਰ ਰਾਤ ਦੇ 8 ਵਜੇ ਤੱਕ ਖਨੌਰੀ ਵਿਖੇ ਘੱਗਰ ਦਰਿਆ ਦੇ ਆਰ ਡੀ 460 ਪੁੱਲ 'ਤੇ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 747.2 ਫੁੱਟ 'ਤੇ ਚੱਲ ਰਿਹਾ ਹੈ, ਜੋ ਕਿ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਸਿਰਫ ਪੌਣਾ ਕੁ ਫੁੱਟ ਹੇਠਾਂ ਹੈ, ਜਿਸ ਕਰਕੇ ਖਨੌਰੀ ਨੇੜਲੇ ਸਬ ਡਵੀਜ਼ਨ ਮੂਣਕ ਦੇ ਬਨਾਰਸੀ, ਬੋਪੁਰ, ਅਨਦਾਣਾ, ਥੇੜੀ, ਚਾਂਦੂ, ਮੰਡਵੀ, ਮਕÏਰੜ ਸਮੇਤ ਹੋਰ ਕਈ ਪਿੰਡਾਂ ਦੇ ਲੋਕਾਂ ਵਲੋਂ ਤੇ ਸਬ ਡਵੀਜ਼ਨ ਪਾਤੜਾਂ ਦੇ ਗੁਲਾਹੜ, ਨਾਈਵਾਲਾ, ਸ਼ੁਤਰਾਣਾ, ਗੁਰੂ ਨਾਨਕਪੁਰਾ ਦੈੜ, ਕਾਂਗਥਲਾ, ਮਤÏਲੀ, ਤੇਈਪੁਰ, ਸਾਗਰਾ ਆਦਿ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਪੱਧਰ 'ਤੇ ਹੀ ਲਗਾਤਾਰ ਘੱਗਰ ਦਰਿਆ ਦੇ ਬੰਨ ਦੀ ਨਿਗਰਾਨੀ ਕਰਦਿਆਂ ਜਿੱਥੋਂ ਕਿਤੇ ਬੰਨ੍ਹ ਕਮਜ਼ੋਰ ਲੱਗਦਾ ਉੱਥੇ ਉਨ੍ਹਾਂ ਵਲੋਂ ਮਿੱਟੀ ਵਗੈਰਾ ਪਾਈ ਜਾ ਰਹੀ ਹੈ ¢ ਇਸ ਮੌਕੇ ਹਰਜੀਤ ਸਿੰਘ ਗਿੱਲ, ਕੁਲਵੰਤ ਸਿੰਘ ਜੰਮੂ ਦੈੜ੍ਹ, ਗੁਰਮੀਤ ਸਿੰਘ ਸਾਬਕਾ ਸਰਪੰਚ ਦੈੜ੍ਹ, ਹਰਮੀਤ ਸਿੰਘ ਚੀਮਾ ਕਾਂਗਥਲਾ, ਜਗਤਾਰ ਸਿੰਘ ਕਾਂਗਥਲਾ, ਬਾਬਾ ਸਾਹਿਬ ਸਿੰਘ ਦੈੜ੍ਹ, ਦਰਸ਼ਨ ਸਿੰਘ ਢਿੱਲੋਂ, ਕੰਵਲਜੀਤ ਸਿੰਘ ਚੰਦੀ, ਜਗਮੀਤ ਸਿੰਘ ਸਿੱਧੂ ਆਦਿ ਮੌਜੂਦ ਸਨ ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਵਿੱਤੀ ਵਾਧਾ ਮਜ਼ਬੂਤੀ ਵੱਲ, ਸ਼ੁੱਧ ਜੀ.ਐਸ.ਟੀ. ਪ੍ਰਾਪਤੀਆਂ ਵਿਚ 26.47 ਫੀਸਦੀ ਦਾ ਵਾਧਾ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਰਾਜ ਭਰ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਇਯਾਲੀ ਟੀਮ ਸਰਗਰਮ <br/>
Ad Position 24
No active advertisement