28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਾਮੂਲੀ ਅਪਰਾਧ ਲਈ ਪਹਿਲੀ ਵਾਰ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਰਿਹਾਅ ਹੋਣ ਦਾ ਹੈ ਅਧਿਕਾਰ-ਹਾਈ ਕੋਰਟ <br/>

Ad Position 21
No active advertisement
ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਅਦਾਲਤ ਕੋਲ ਪ੍ਰੋਬੇਸ਼ਨ ਆਫ਼ ਆਫ਼ੈਂਡਰਜ਼ ਐਕਟ, 1958 ਦੇ ਤਹਿਤ ਕਿਸੇ ਮਾਮੂਲੀ ਅਪਰਾਧ ਲਈ ਪਹਿਲੀ ਵਾਰ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਰਿਹਾਅ ਕਰਨ ਦੀ ਸ਼ਕਤੀ ਹੈ ਤੇ ਇਹ ਉਨ੍ਹਾਂ ਨੂੰ ਕੈਦ ਦੇ ਕਲੰਕ ਤੇ ਨਕਾਰਾਤਮਕ ਪ੍ਰਭਾਵ ਤੋਂ ਬਚਾਉਂਦਾ ਹੈ | ਅਦਾਲਤ ਨੇ 2016 'ਚ ਬਡਾਲਾ ਵਿਖੇ ਆਈ.ਪੀ.ਸੀ. ਦੀ ਧਾਰਾ 148 (ਦੰਗਾ, ਘਾਤਕ ਹਥਿਆਰ ਨਾਲ ਲੈਸ ਹੋਣਾ) ਤੇ 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਦੀ ਸਜ਼ਾ) ਦੇ ਤਹਿਤ ਦਰਜ ਕੀਤੀ ਗਈ ਐਫ਼.ਆਈ.ਆਰ. 'ਚ ਇਕ ਦੋਸ਼ੀ ਨੂੰ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਨੂੰ 2019 'ਚ ਵੱਧ ਤੋਂ ਵੱਧ ਇਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ | ਜਸਟਿਸ ਮਨੀਸ਼ਾ ਬੱਤਰਾ ਨੇ ਕਿਹਾ ਕਿ ਇਸ ਵਿਵਸਥਾ ਦਾ ਮਕਸਦ ਇਹ ਹੈ ਕਿ ਪਹਿਲੀ ਨਜ਼ਰੇ ਅਪਰਾਧੀਆਂ ਨੂੰ ਘੱਟ ਗੰਭੀਰ ਅਪਰਾਧ ਕਰਨ ਲਈ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ, ਕਿਉਂਕਿ ਜੇਲ੍ਹ ਵਿਚ ਬੰਦ ਸਖ਼ਤ ਅਤੇ ਆਦਤਨ ਅਪਰਾਧੀ ਕੈਦੀਆਂ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ | ਅਜਿਹੇ ਹਾਲਾਤਾਂ ਵਿਚ ਜੇਲ੍ਹ 'ਚ ਰਹਿ ਕੇ ਉਨ੍ਹਾਂ ਨੂੰ ਸੁਧਾਰਨ ਦੀ ਬਜਾਏ, ਉਹ ਅਪਰਾਧ ਵੱਲ ਆਕਰਸ਼ਿਤ ਹੋ ਸਕਦੇ ਹਨ | ਬੈਂਚ ਨੇ ਕਿਹਾ ਕਿ ਅਪਰਾਧੀ ਨੂੰ ਪ੍ਰੋਬੇਸ਼ਨ 'ਤੇ ਰੱਖ ਕੇ ਅਦਾਲਤ ਉਸ ਨੂੰ ਜੇਲ੍ਹ ਦੀ ਜ਼ਿੰਦਗੀ ਦੇ ਕਲੰਕ ਦੇ ਨਾਲ-ਨਾਲ ਸਖ਼ਤ ਜੇਲ੍ਹ ਕੈਦੀਆਂ ਦੇ ਭਿ੍ਸ਼ਟ ਪ੍ਰਭਾਵ ਤੋਂ ਬਚਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ਨੂੰ ਜਾਣ ਵਾਲਾ ਮਾਰਗ ਪਹਾੜੀਆਂ ਡਿਗਣ ਕਾਰਨ ਹੋਇਆ ਬੰਦ <br/> ਅਗਲੀ ਖ਼ਬਰ ਜਾਅਲੀ ਪਾਸਪੋਰਟ ਅਤੇ ਵੀਜ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਨਵਾਂ ਕਾਨੂੰਨ ਲਾਗੂ
Ad Position 24