28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਖੜਾ ਡੈਮ ਨੂੰ ਜਾਣ ਵਾਲਾ ਮਾਰਗ ਪਹਾੜੀਆਂ ਡਿਗਣ ਕਾਰਨ ਹੋਇਆ ਬੰਦ <br/>

Ad Position 21
No active advertisement
ਅਜੀਤ ਡੈਸਕ 02-09-2025
ਨੰਗਲ, 1 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਅੱਜ ਨੰਗਲ ਤੋਂ ਭਾਖੜਾ ਡੈਮ ਨੂੰ ਜਾਣ ਵਾਲਾ ਮੁੱਖ ਮਾਰਗ ਪਹਾੜੀਆਂ ਡਿੱਗਣ ਕਾਰਨ ਬੰਦ ਹੋ ਗਿਆ ਹੈ | ਜਿਸ ਕਾਰਨ ਭਾਖੜਾ ਡੈਮ ਵਿਖੇ ਡਿਊਟੀ 'ਤੇ ਤਾਇਨਾਤ ਕਰਮਚਾਰੀ ਨਾ ਤਾਂ ਨੰਗਲ ਪਹੁੰਚ ਸਕੇ ਤੇ ਨਾ ਹੀ ਹੋਰ ਮੁਲਾਜ਼ਮ ਨੰਗਲ ਤੋਂ ਭਾਖੜਾ ਡੈਮ ਡਿਊਟੀ ਕਰਨ ਲਈ ਪਹੁੰਚ ਸਕੇ | ਭਾਖੜਾ ਡੈਮ ਦਾ ਰਸਤਾ ਬੰਦ ਹੋ ਜਾਣ ਕਾਰਨ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਹ ਖੁਲਾਸਾ ਅੱਜ ਬੀ.ਬੀ.ਐਮ.ਬੀ. ਦੀ ਮਾਨਤਾ ਪ੍ਰਾਪਤ ਯੂਨੀਅਨ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਇਸ ਗੱਲ 'ਤੇ ਚਿੰਤਾ ਜਤਾਈ ਹੈ ਕਿ ਸਟਾਫ਼ ਦੀ ਘਾਟ ਕਾਰਨ ਭਾਖੜਾ ਡੈਮ ਦੇ ਰੱਖ-ਰਖਾਵ ਵਾਲੇ ਕੰਮ ਪ੍ਰਭਾਵਿਤ ਹੋ ਰਹੇ ਹਨ | ਪ੍ਰਧਾਨ ਲਾਦੀ ਨੇ ਕਿਹਾ ਕਿ ਭਾਖੜਾ ਡੈਮ ਰਾਸ਼ਟਰ ਦੀ ਧਰੋਹਰ ਹੈ ਪਰ ਬੀ.ਬੀ.ਐਮ.ਬੀ. ਪ੍ਰਬੰਧਨ ਅਤੇ ਭਾਗੀਦਾਰ ਰਾਜਾਂ ਦੀਆਂ ਸਰਕਾਰਾਂ ਦੀ ਬੇਰੁਖੀ ਕਾਰਨ ਇੱਥੇ ਕੰਮ ਕਰਦੇ ਕਰਮਚਾਰੀਆਂ ਦੀ ਗਿਣਤੀ ਦਿਨ ਬ ਦਿਨ ਘੱਟ ਹੋ ਗਈ ਹੈ | ਪੰਜਾਬ ਸਰਕਾਰ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਬੀ.ਬੀ.ਐਮ.ਬੀ. ਨੂੰ ਖਰਚਾ ਨਹੀਂ ਦਿੱਤਾ ਗਿਆ ਤੇ ਨਾ ਹੀ ਸਟਾਫ਼ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ | ਬੀ. ਬੀ. ਐਮ. ਬੀ. ਦੇ ਸਥਾਨਕ ਅਧਿਕਾਰੀਆਂ ਨੇ ਆਪਣੀ ਪੂਰੀ ਤਾਕਤ ਸੀ. ਆਈ. ਐਸ. ਐਫ. ਦੀ ਸੇਵਾ ਵਿਚ ਲਾ ਰੱਖੀ ਹੈ, ਜਦੋਂ ਕਿ ਭਾਰੀ ਬਾਰਿਸ਼ ਕਾਰਨ ਬੀ.ਬੀ.ਐਮ.ਬੀ. ਦੇ ਕਰਮਚਾਰੀਆਂ ਦੇ ਰਹਾਇਸ਼ੀ ਮਕਾਨਾਂ ਦੀਆਂ ਛੱਤਾਂ ਚੋ ਰਹੀਆਂ ਹਨ | ਮਕਾਨਾਂ ਵਿਚ ਕਰੰਟ ਦੌੜ ਰਿਹਾ ਹੈ, ਸੀਵਰੇਜ ਓਵਰਫਲੋਅ ਹੋ ਰਿਹਾ ਹੈ | ਇਸ ਲਈ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਕਰਨੀ ਬਹੁਤ ਜ਼ਰੂਰੀ ਹੈ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਲਾਦੀ ਦੇ ਨਾਲ ਜਨਰਲ ਸਕੱਤਰ ਨਵੀਨ ਚੰਦ ਸ਼ਰਮਾ, ਕਾਰਜਕਾਰੀ ਪ੍ਰਧਾਨ ਵਿਨੋਦ ਕੁਮਾਰ ਰਾਣਾ ਅਤੇ ਸੀਨੀਅਰ ਉਪ ਪ੍ਰਧਾਨ ਪਰਮਜੀਤ ਰਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਿਤ ਅਗਲੀ ਖ਼ਬਰ ਮਾਮੂਲੀ ਅਪਰਾਧ ਲਈ ਪਹਿਲੀ ਵਾਰ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਰਿਹਾਅ ਹੋਣ ਦਾ ਹੈ ਅਧਿਕਾਰ-ਹਾਈ ਕੋਰਟ <br/>
Ad Position 24