ਪੱਟੀ (ਤਰਨ ਤਾਰਨ), 3 ਸਤੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੱਟੀ ਹਲਕੇ ਤੋਂ ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਵੇਲ ਸਿੰਘ ਵਾਸੀ ਪਿੰਡ ਤੂਤ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ¢ ਜਾਣਕਾਰੀ ਅਨੁਸਾਰ ਹਥਾੜ ਇਲਾਕੇ 'ਚ ਆਏ ਹੜ੍ਹ ਕਾਰਨ ਧੁੱਸੀ ਬੰਨ 'ਤੇ ਆਪਣੇ ਟਰੈਕਟਰ-ਟਰਾਲੀ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਗੁਰਵੇਲ ਸਿੰਘ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰਵੇਲ ਸਿੰਘ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ¢ ਗੁਰਵੇਲ ਸਿੰਘ ਨੂੰ ਪੱਟੀ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ¢