24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਏ.ਬੀ.ਵੀ.ਪੀ. ਦੇ ਗੌਰਵ ਵੀਰ ਸੋਹਲ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 04-09-2025
ਚੰਡੀਗੜ੍ਹ, 3 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ 'ਚ ਏ.ਬੀ.ਵੀ.ਪੀ. ਦੇ ਗੌਰਵ ਵੀਰ ਸਿੰਘ ਸੋਹਲ 3148 ਵੋਟਾਂ ਲੈ ਕੇ ਪ੍ਰਧਾਨ ਅਹੁਦੇ ਲਈ ਜੇਤੂ ਰਹੇ | ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ 'ਸੱਥ' ਦੇ ਅਸਮੀਤ ਸਿੰਘ 3478 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੇ ਗਏ | ਯੂਨੀਵਰਸਿਟੀ ਦੀ ਸਭ ਤੋਂ ਪੁਰਾਣੀ ਜਥੇਬੰਦੀ ਸਟੂਡੈਂਟ ਆਰਗੋਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੋ) ਤੋਂ ਅਭੀਸੇਕ ਡਾਗਰ 3438 ਵੋਟਾਂ ਲੈ ਕੇ ਸਕੱਤਰ ਬਣੇ | ਆਜ਼ਾਦ ਪਾਰਟੀ ਤੋਂ ਮੋਹਿਤ ਮਨਦੇਰਨਾ 2820 ਵੋਟਾਂ ਲੈ ਕੇ ਸੰਯੁਕਤ ਸਕੱਤਰ ਬਣੇ | ਇਸੇ ਤਰ੍ਹਾਂ ਪੋਸਟ ਗ੍ਰੈਜੂਏਟ ਸਰਕਾਰੀ ਲੜਕੀਆਂ ਕਾਲਜ ਸੈਕਟਰ 42 ਵਿਖੇ ਕੁੱਲ 847 ਵੋਟਾਂ ਪੋਲ ਹੋਈਆਂ, ਜਿਸ ਵਿਚੋਂ ਸ਼ਰੀਵਾਲ ਚੌਹਾਨ ਨੇ 413 ਵੋਟਾ ਪ੍ਰਾਪਤ ਕੀਤੀਆਂ, ਉਪ ਪ੍ਰਧਾਨ ਜਾਨਕੀ ਰਾਣੀ ਨੇ 290, ਸਕੱਤਰ ਸਿਮਰਨ ਕੌਰ ਨੂੰ 340 ਅਤੇ ਸੰਯੁਕਤ ਸਕੱਤਰ ਸੁਪਿੰਦਰ ਕੌਰ ਨਿਰਵਿਰੋਧ ਚੁਣੀ ਗਈ | ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਸੈਕਟਰ 26 ਵਿਖੇ ਵਿਦਿਆਰਥਣ ਚੋਣਾਂ ਵਿਚ ਭੂਮੀ ਨੇ ਪ੍ਰਧਾਨ ਦੀਆਂ ਵੋਟਾਂ 'ਚੋਂ ਜਿੱਤ ਪ੍ਰਾਪਤ ਕੀਤੀ | ਉਪ ਪ੍ਰਧਾਨ ਅਕੋਇਜ਼ਮ ਜੇਸੀਤਾ ਬੀ.ਏ. ਫਾਈਨਲ ਦੀ ਵਿਦਿਆਰਥਣ, ਸਕੱਤਰ ਦਿਵਿਆ ਮੰਗੈਨ ਅਤੇ ਸੰਯੁਕਤ ਸਕੱਤਰ ਵਜੋਂ ਵੰਸਿਕਾ ਜੇਤੂ ਰਹੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਵੇਲ ਸਿੰਘ ਤੂਤ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਪਾਵਰਕਾਮ ਦੀ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੀਆਂ ਛੱਤਾਂ ਚੋਣ ਨਾਲ ਸਰਕਾਰੀ ਰਿਕਾਰਡ ਤੇ ਕੰਪਿਊਟਰ ਹੋ ਰਹੇ ਖ਼ਰਾਬ
Ad Position 24